25.3 C
Patiāla
Friday, April 18, 2025

ਦੁਨੀਆ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਦੇ ਘਰ ਗੂੰਜਣਗੀਆਂ ਕਿਲਕਾਰੀਆਂ

Must read


ਲਾਸ ਏਂਜਲਸ, 19 ਅਪਰੈਲ

ਵਿਸ਼ਵ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਆਪਣੇ 35ਵੇਂ ਜਨਮਦਿਨ ਮੌਕੇ ‘ਤੇ ਇਹ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਰੂਸ ਦੀ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ, ਜਿਸ ਨੇ 2020 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ ਸੀ, ਨੇ ਆਪਣੇ 42 ਲੱਖ ਫਾਲੋਅਰਜ਼ ਨਾਲ ਇੰਸਟਾਗ੍ਰਾਮ ‘ਤੇ ਇਹ ਖਬ਼ਰ ਸਾਂਝੀ ਕੀਤੀ।  ਉਸ ਨੇ ਬੀਚ ‘ਤੇ ਖੜੇ ਹੋ ਕੇ ਮੁਸਕਰਾਉਂਦੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ ਹੈ। ਦਸੰਬਰ ਵਿੱਚ ਸ਼ਾਰਾਪੋਵਾ ਅਤੇ ਬਰਤਾਨਵੀ ਕਾਰੋਬਾਰੀ ਅਲੈਗਜ਼ੈਂਡਰ ਗਿਲਕਸ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਮੰਗਣੀ ਕਰ ਲਈ ਹੈ। ਸ਼ਾਰਾਪੋਵਾ ਅਮਰੀਕਾ ਵਿੱਚ ਰਹਿੰਦੀ ਹੈ।





News Source link

- Advertisement -

More articles

- Advertisement -

Latest article