ਨਵੀਂ ਦਿੱਲੀ: ਡਿਜਿਟ ਇੰਸ਼ੋਰੈਂਸ ਨੇ ਜਸਲੀਨ ਕੋਹਲੀ (42) ਨੂੰ ਨਵੀਂ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 20 ਅਪਰੈਲ ਤੋਂ ਸ਼ੁਰੂ ਹੋਵੇਗਾ। ਕੰਪਨੀ ਮੁਤਾਬਕ ਕੋਹਲੀ ਇੰਸ਼ੋਰੈਂਸ ਇੰਡਸਟਰੀ ਵਿੱਚ ਸਭ ਤੋਂ ਛੋਟੀ ਉਮਰ ਦੀ ਸੀਈਓ ਹੋਵੇਗੀ। ਉਹ ਵਿਜੈ ਕੁਮਾਰ ਦੀ ਥਾਂ ਲੈਣਗੇ, ਜੋ ਸਾਲ 2017 ਤੋਂ ਕੰਪਨੀ ਦੀ ਸਥਾਪਨਾ ਤੋਂ ਇਸ ਅਹੁਦੇ ’ਤੇ ਸਨ। ਕੰਪਨੀ ਰਿਲੀਜ਼ ਮੁਤਾਬਕ ਕੁਮਾਰ 19 ਅਪਰੈਲ ਨੂੰ ਸੇਵਾ ਮੁਕਤ ਹੋਣਗੇ। -ਪੀਟੀਆਈ