32.5 C
Patiāla
Thursday, July 25, 2024

ਸ੍ਰੀਲੰਕਾ: ਪੁਲੀਸ ਤੇ ਲੋਕਾਂ ਵਿਚਾਲੇ ਝੜਪ ’ਚ ਇਕ ਮੌਤ, 12 ਜ਼ਖ਼ਮੀ

Must read

ਸ੍ਰੀਲੰਕਾ: ਪੁਲੀਸ ਤੇ ਲੋਕਾਂ ਵਿਚਾਲੇ ਝੜਪ ’ਚ ਇਕ ਮੌਤ, 12 ਜ਼ਖ਼ਮੀ


ਕੋਲੰਬੋ, 19 ਅਪਰੈਲ

ਮੁਲਕ ਦੇ ਇਤਿਹਾਸ ਦੇ ਸਭ ਤੋਂ ਮਾੜੇ ਆਰਥਿਕ ਸੰਕਟ ਵਿਚ ਘਿਰੇ ਸ੍ਰੀਲੰਕਾ ਦੇ ਦੱਖਣ-ਪੱਛਮੀ ਇਲਾਕੇ ਰਾਮਬੁਕਾਨਾ ’ਚ ਅੱਜ ਪੁਲੀਸ ਵੱਲੋਂ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ’ਤੇ ਚਲਾਈ ਗਈ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਹੋਰ ਫੱਟੜ ਹੋ ਗਏ। ਸ਼ਹਿਰ ਵਾਸੀ ਤੇਲ ਕੀਮਤਾਂ ਵਿਚ ਵਾਧੇ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ। ਵੇਰਵਿਆਂ ਮੁਤਾਬਕ ਵੱਡੀ ਗਿਣਤੀ ਵਿਚ ਲੋਕ ਰੋਸ ਜ਼ਾਹਿਰ ਕਰਨ ਲਈ ਸੜਕਾਂ ਉਤੇ ਨਿਕਲੇ ਸਨ। ਜਨਤਕ ਥਾਵਾਂ ਉਤੇ ਵੀ ਲੋਕਾਂ ਦੀ ਵੱਡੀ ਭੀੜ ਜੁੜੀ ਹੋਈ ਸੀ। ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਰਾਮਬੁਕਾਨਾ ਵਿਚ ਰੇਲ ਪਟੜੀ ਜਾਮ ਕਰ ਦਿੱਤੀ ਸੀ। ਜਦ ਉਨ੍ਹਾਂ ਨੂੰ ਪਟੜੀ ਖਾਲੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਪੁਲੀਸ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਪੁਲੀਸ ਦੇ ਤਰਜਮਾਨ ਨਿਹਾਲ ਥਲਡੁਵਾ ਨੇ ਦੱਸਿਆ ਕਿ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਪਰ ਉਨ੍ਹਾਂ ਇਕ ਤੇਲ ਟੈਂਕਰ ਤੇ ਥ੍ਰੀ-ਵੀਲ੍ਹਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਪਹਿਲਾਂ ਅੱਥਰੂ ਗੈਸ ਵਰਤੀ ਪਰ ਸਥਿਤੀ ਕਾਬੂ ਹੇਠ ਨਹੀਂ ਕੀਤੀ ਜਾ ਸਕੀ।

News Source link

- Advertisement -

More articles

- Advertisement -

Latest article