35.8 C
Patiāla
Sunday, July 21, 2024

ਸਟਾਰ ਫੁਟਬਾਲਰ ਰੋਨਾਲਡੋ ਦੇ ਨਵਜੰਮੇ ਜੌੜੇ ਬੱਚਿਆਂ ’ਚੋਂ ਲੜਕੇ ਦਾ ਦੇਹਾਂਤ, ਧੀ ਠੀਕ-ਠਾਕ

Must read

ਸਟਾਰ ਫੁਟਬਾਲਰ ਰੋਨਾਲਡੋ ਦੇ ਨਵਜੰਮੇ ਜੌੜੇ ਬੱਚਿਆਂ ’ਚੋਂ ਲੜਕੇ ਦਾ ਦੇਹਾਂਤ, ਧੀ ਠੀਕ-ਠਾਕ


ਲਿਸਬਨ, 19 ਅਪਰੈਲ

ਫੁਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਅਤੇ ਉਸ ਦੀ ਪਤਨੀ ਆਪਣੇ ਨਵਜੰਮੇ ਜੁੜਵਾਂ ਬੱਚਿਆਂ ਵਿੱਚੋਂ ਇੱਕ ਦੀ ਮੌਤ ਕਾਰਨ ਗ਼ਮਗੀਨ ਹਨ। ਮੈਨਚੈਸਟਰ ਯੂਨਾਈਟਿਡ ਸਟ੍ਰਾਈਕਰ ਨੇ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਉਸ ਨੇ ਕਿਹਾ,‘ਡੂੰਘੇ ਦੁੱਖ ਦੇ ਨਾਲ ਹੈ ਕਿ ਸਾਨੂੰ ਇਹ ਐਲਾਨ ਕਰਨਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਲੜਕੇ ਦਾ ਦੇਹਾਂਤ ਹੋ ਗਿਆ ਹੈ। ਇਹ ਸਭ ਤੋਂ ਵੱਡਾ ਦਰਦ ਹੈ ਜੋ ਕੋਈ ਵੀ ਮਾਪੇ ਮਹਿਸੂਸ ਕਰ ਸਕਦੇ ਹਨ। ਸਿਰਫ ਸਾਡੀ ਬੱਚੀ ਦਾ ਜਨਮ ਸਾਨੂੰ ਇਸ ਪਲ ਕੁਝ ਉਮੀਦ ਅਤੇ ਖੁਸ਼ੀ ਨਾਲ ਜੀਣ ਦੀ ਤਾਕਤ ਦੇ ਰਿਹਾ ਹੈ।’

News Source link

- Advertisement -

More articles

- Advertisement -

Latest article