27.2 C
Patiāla
Thursday, September 12, 2024

ਬੈਡਮਿੰਟਨ ਚੋਣ ਟਰਾਇਲ: ਸੱਟ ਕਾਰਨ ਸਮੀਰ ਹਟਿਆ

Must read


ਸ਼ਿਲੌਂਗ: ਦੁਨੀਆ ਦਾ ਸਾਬਕਾ ਅੱਵਲ ਨੰਬਰ ਖਿਡਾਰੀ ਸਮੀਰ ਵਰਮਾ ਸੱਟ ਕਾਰਨ ਅੱਜ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਦੇ ਚੋਣ ਟਰਾਇਲ ਦੇ ਚੌਥੇ ਦਿਨ ਮੁਕਾਬਲੇ ਤੋਂ ਹਟ ਗਿਆ, ਜਦਕਿ ਕਿਰਨ ਜੌਰਜ ਅਤੇ ਪ੍ਰਿਯਾਂਸ਼ੂ ਰਾਜਾਵਤ ਪੁਰਸ਼ ਸਿੰਗਲਜ਼ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਦੀ ਦੌੜ ਵਿੱਚ ਹਨ। ਮਹਿਲਾ ਸਿੰਗਲਜ਼ ਵਿੱਚ ਆਕਰਸ਼ੀ ਕਸ਼ਿਅਪ ਅਤੇ ਅਸ਼ਮਿਤਾ ਚਾਲੀਹਾ ਨੇ ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਦੇ ਕੇਡੀ ਜਾਧਵ ਹਾਲ ਵਿੱਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਲੀਡ ਹਾਸਲ ਕੀਤੀ। ਕੌਮੀ ਟਰਾਇਲ ਆਗਾਮੀ ਥੌਮਸ ਤੇ ਊਬਰ ਕੱਪ (ਅੱਠ ਤੋਂ 15 ਮਈ, ਬੈਂਕਾਕ), ਰਾਸ਼ਟਰਮੰਡਲ ਖੇਡਾਂ (28 ਜੁਲਾਈ ਤੋਂ ਅੱਠ ਅਗਸਤ, ਬਰਮਿੰਘਮ) ਅਤੇ ਏਸ਼ਿਆਈ ਖੇਡਾਂ (ਦਸ ਤੋਂ 25 ਸਤੰਬਰ, ਹਾਂਗਜ਼ਊ) ਟੀਮ ਦੀ ਚੋਣ ਲਈ ਹੋ ਰਹੇ ਹਨ। -ਪੀਟੀਆਈ





News Source link

- Advertisement -

More articles

- Advertisement -

Latest article