ਚੰਡੀਗੜ੍ਹ: ਭਾਰਤੀ ਹਵਾਈ ਸੈਨਾ (ਆਈਏਐੱਫ) ਖੇਡ ਕੰਟਰੋਲ ਬੋਰਡ (ਏਐੱਸਐੱਸਸੀਬੀ) 18 ਤੋਂ 22 ਅਪਰੈਲ ਵਿਚਾਲੇ ਤੀਜਾ ‘ਮਾਰਸ਼ਲ ਅਰਜਨ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ’ ਕਰਾਏਗਾ ਜਿਸ ’ਚ ਦੇਸ਼ ਭਰ ਤੋਂ 11 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਤੋਂ ਇਲਾਵਾ ਬੰਗਲਾਦੇਸ਼ ਹਵਾਈ ਸੈਨਾ ਦੀ ਹਾਕੀ ਟੀਮ ਵੀ ਇਸ ਟੂਰਨਾਮੈਂਟ ’ਚ ਹਿੱਸਾ ਲਵੇਗੀ। ਇਹ ਟੂਰਨਾਮੈਂਟ ਹਰ ਸਾਲ ਮਰਹੂਮ ਮਾਰਸ਼ਲ ਅਰਜਨ ਸਿੰਘ ਦੀ ਯਾਦ ’ਚ ਕਰਵਾਇਆ ਜਾਂਦਾ ਹੈ। ਮਾਰਸ਼ਲ ਅਰਜਨ ਸਿੰਘ ਦਾ 16 ਸਤੰਬਰ 2017 ਨੂੰ 98 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਹਵਾਈ ਸੈਨਾ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ’ਚ ਕਾਮਯਾਬੀ ਹਾਸਲ ਕੀਤੀ ਸੀ। -ਪੀਟੀਆਈ