22.1 C
Patiāla
Thursday, October 5, 2023

ਸ਼ਾਹਬਾਜ਼ ਸ਼ਰੀਫ਼ ਵੱਲੋਂ ਭਾਰਤ ਨਾਲ ‘ਅਰਥਪੂਰਨ’ ਸੰਵਾਦ ਦੀ ਵਕਾਲਤ

Must read


ਨਵੀਂ ਦਿੱਲੀ, 17 ਅਪਰੈਲ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਵਾਂ ਮੁਲਕਾਂ ਦਰਮਿਆਨ ‘ਅਰਥਪੂਰਨ’ ਸੰਵਾਦ ਰਚਾਉਣ ਲਈ ਜ਼ੋਰ ਪਾਇਆ ਹੈ। ਸ੍ਰੀ ਮੋਦੀ ਨੇ ਪਾਕਿਸਤਾਨੀ ਆਗੂ ਨੂੰ ਮੁਲਕ ਦਾ ਵਜ਼ੀਰੇ ਆਜ਼ਮ ਬਣਨ ’ਤੇ ਪੱਤਰ ਲਿਖ ਕੇ ਵਧਾਈ ਦਿੱਤੀ ਸੀ। ਸੂਤਰਾਂ ਮੁਤਾਬਕ ਸ਼ਰੀਫ਼ ਨੇ ਉਪਰੋਕਤ ਪੱਤਰ ਦੇ ਜਵਾਬ ਵਿੱਚ ਸ਼ਨਿਚਰਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨੂੰ ਪੱਤਰ ਲਿਖਿਆ ਸੀ। ਸ੍ਰੀ ਮੋਦੀ ਨੇ ਕੁਝ ਦਿਨ ਪਹਿਲਾਂ ਲਿਖੇ ਪੱਤਰ ਵਿੱਚ ਪਾਕਿਸਤਾਨ ਨਾਲ ਉਸਾਰੂ ਸਬੰਧਾਂ ਦੀ ਖਾਹਿਸ਼ ਜ਼ਾਹਿਰ ਕੀਤੀ ਸੀ। ਸ਼ਾਹਬਾਜ਼ ਸ਼ਰੀਫ਼ ਦੀ 11 ਅਪਰੈਲ ਨੂੰ ਮੁਲਕ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਚੋਣ ਹੋਈ ਸੀ।

ਪ੍ਰਧਾਨ ਮੰਤਰੀ ਦੇ ਵਧਾਈ ਸੰਦੇਸ਼ ਦੇ ਜਵਾਬ ’ਚ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ਸ਼ਾਂਤੀਪੂਰਨ ਤੇ ਸਹਿਯੋਗ ਵਾਲੇ ਰਿਸ਼ਤੇ ਚਾਹੁੰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਸ਼ੁਭ ਕਾਮਨਾਵਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਪਾਕਿਸਤਾਨ, ਭਾਰਤ ਨਾਲ ਸ਼ਾਂਤੀਪੂਰਨ ਤੇ ਸਹਿਯੋਗ ਵਾਲੇ ਰਿਸ਼ਤੇ ਚਾਹੁੰਦਾ ਹੈ। ਜੰਮੂ ਕਸ਼ਮੀਰ ਸਮੇਤ ਬਕਾਇਆ ਮਸਲਿਆਂ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਜ਼ਰੂਰੀ ਹੈ। ਅਤਿਵਾਦ ਖ਼ਿਲਾਫ਼ ਸੰਘਰਸ਼ ’ਚ ਪਾਕਿਸਤਾਨ ਦੀ ਕੁਰਬਾਨੀ ਵੀ ਜੱਗ ਜ਼ਾਹਿਰ ਹੈ। ਆਓ ਸ਼ਾਂਤੀਪੂਰਨ ਸਬੰਧ ਸਥਾਪਤ ਕਰੀਏ ਤੇ ਆਪਣੇ ਲੋਕਾਂ ਦੇ ਸਮਾਜਕ-ਆਰਥਿਕ ਵਿਕਾਸ ਵੱਲ ਧਿਆਨ ਦੇਈਏ।’ -ਪੀਟੀਆਈ

News Source link

- Advertisement -

More articles

- Advertisement -

Latest article