ਨਵੀਂ ਦਿੱਲੀ, 18 ਅਪਰੈਲ
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਥਲ ਸੈਨਾ ਦੇ 29ਵੇਂ ਮੁਖੀ ਹੋਣਗੇ ਅਤੇ ਉਹ ਜਨਰਲ ਐਮ ਐਮ ਨਰਵਾਣੇ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਦੇ ਅਖੀਰ ਵਿੱਚ ਖ਼ਤਮ ਹੋ ਰਿਹਾ ਹੈ। ਲੈਫਟੀਨੈਂਟ ਪਾਂਡੇ ਹਾਲ ਦੀ ਘੜੀ ਥਲ ਸੈਨਾ ਦੇ ਉਪ ਮੁਖੀ ਹਨ। ਉਹ ਕੋਰ ਆਫ ਇੰਜਨੀਅਰ ਦੇ ਪਹਿਲੇ ਕਮਾਂਡਰ ਹਨ ਜੋ ਥਲ ਸੈਨਾ ਦੇ ਮੁਖੀ ਹੋਣਗੇ। ਇਸ ਤੋਂ ਪਹਿਲਾਂ ਪੈਦਲ ਫੌਜ, ਤੋਪਖਾਨਾ ਅਤੇ ਬਖ਼ਤਰਬੰਦ ਰੈਜੀਮੈਂਟ ਦੇ ਅਧਿਕਾਰੀ ਹੀ 13 ਲੱਖ ਜਵਾਨਾਂ ਵਾਲੀ ਥਲ ਸੈਨਾ ਦੇ ਮੁਖੀ ਹੁੰਦੇ ਰਹੇ ਹਨ। –ਏਜੰਸੀ