20.2 C
Patiāla
Saturday, March 22, 2025

ਯੂਕਰੇਨ ਜੰਗ: ਰੂਸੀ ਫ਼ੌਜ ਦੇ ਜਨਰਲ ਵਲਾਦੀਮੀਰ ਫੋਰਲੋਵ ਦੀ ਮੌਤ

Must read


ਨਿਊਯਾਰਕ, 17 ਅਪਰੈਲ

ਯੂਕਰੇਨ ਦੇ ਮਾਰੀਓਪੋਲ ਬੰਦਰਗਾਹ ਨੂੰ ਘੇਰਾ ਪਾਉਣ ਵਾਲੀ ਰੂਸੀ ਫ਼ੌਜ ਦਾ ਜਨਰਲ ਲੜਾਈ ਵਿੱਚ ਮਾਰਿਆ ਗਿਆ ਹੈ ਅਤੇ ਉਸ ਦੀ ਲਾਸ਼ ਨੂੰ ਸ਼ਨਿਚਰਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਦਫ਼ਨਾਈ ਗਈ ਹੈ। ਰੂਸ ਦੇ ਮੇਜਰ ਜਨਰਲ ਵਲਾਦੀਮੀਰ ਫਰੋਲੋਵ 8ਵੀਂ ਫੌਜ ਦੇ ਡਿਪਟੀ ਕਮਾਂਡਰ ਸਨ। ਰੂਸੀ ਮੀਡੀਆ ਮੁਤਾਬਕ ਇਹ ਫੌਜੀ ਯੂਨਿਟ ਮਾਰੀਓਪੋਲ ਵਿੱਚ ਹਫ਼ਤਿਆਂ ਤੋਂ ਤਾਇਨਾਤ ਰੂਸੀ ਸੈਨਿਕਾਂ ਵਿੱਚ ਸ਼ਾਮਲ ਹੈ। ਸੇਂਟ ਪੀਟਰਸਬਰਗ ਦੇ ਗਵਰਨਰ ਅਲੈਗਜ਼ੈਂਦਰ ਬੇਗਲੋਵ ਨੇ ਬਿਆਨ ਵਿੱਚ ਕਿਹਾ ਕਿ ਫਰੋਲੋਵ ਲੜਾਈ ਵਿੱਚ ਨਾਇਕ ਦੀ ਤਰ੍ਹਾਂ ਮਰਿਆ। ਉਨ੍ਹਾਂ ਇਹ ਨਹੀਂ ਦੱਸਿਆ ਕਿ ਫਰੋਲੋਵ ਦੀ ਮੌਤ ਕਦੋਂ ਅਤੇ ਕਿੱਥੇ ਹੋਈ।





News Source link

- Advertisement -

More articles

- Advertisement -

Latest article