ਲੰਡਨ, 17 ਅਪਰੈਲ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 21 ਅਪਰੈਲ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਉਤੇ ਆਉਣਗੇ। ‘ਡਾਊਨਿੰਗ ਸਟ੍ਰੀਟ’ ਮੁਤਾਬਕ ਪ੍ਰਧਾਨ ਮੰਤਰੀ ਵਜੋਂ ਜੌਹਨਸਨ ਦਾ ਪਹਿਲਾ ਭਾਰਤ ਦੌਰਾ 21 ਨੂੰ ਆਰੰਭ ਹੋਵੇਗਾ। ਉਹ ਪਹਿਲਾਂ ਅਹਿਮਦਾਬਾਦ (ਗੁਜਰਾਤ) ਆਉਣਗੇ। ਗੁਜਰਾਤ ਆਉਣ ਵਾਲੇ ਉਹ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹੋਣਗੇ। -ਪੀਟੀਆਈ