13.5 C
Patiāla
Monday, December 5, 2022

ਝਾਰਖੰਡ ਰੋਪਵੇਅ ਹਾਦਸਾ: ਜਾਂਚ ਤੋਂ ਪਹਿਲਾਂ ਸਾਈਟ ਸੀਲ : The Tribune India

Must read


ਰਾਂਚੀ, 17 ਅਪਰੈਲ

ਦਿਓਗੜ੍ਹ ਪ੍ਰਸ਼ਾਸਨ ਨੇ ਝਾਰਖੰਡ ਵਿੱਚ ਤਿਰਕੂਟ ਪਹਾੜੀਆਂ ਉੱਤੇ ਰੋਪਵੇਅ ਸਾਈਟ ਨੂੰ ਅੱਜ ਸੀਲ ਕਰ ਦਿੱਤਾ ਹੈ। ਰੋਪਵੇੇਅ ’ਤੇ ਵਾਪਰੇ ਕੇਬਲ ਕਾਰ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਪ੍ਰਸ਼ਾਸਨ ਨੇ ਦਾਮੋਦਰ ਰੋਪਵੇਜ਼ ਅਤੇ ਇਨਫਰਾ ਲਿਮਟਿਡ (ਡੀਆਰਆਈਐੱਲ) ਨੂੰ ਜਾਂਚ ਦਾ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਸਾਈਟ ’ਤੇ ‘ਸਟੇਟਸ ਕੋਅ’ (ਸਥਿਤੀ ਜਿਉਂ ਦੀ ਤਿਉਂ ਰੱਖਣ) ਲਈ ਆਖਿਆ ਹੈ। ਸਾਈਟ ’ਤੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਾੲੇ ਗਏ ਹਨ। ਬੈਦਿਆਨਾਥ ਧਾਮ ਤੋਂ 20 ਕਿਲੋਮੀਟਰ ਦੂਰ ਰੋਪਵੇਅ ’ਚ ਕੋਈ ਨੁਕਸ ਪੈਣ ਕਰਕੇ 60 ਸੈਲਾਨੀ ਕਈ ਘੰਟਿਆਂ ਤੱਕ ਹਵਾ ਵਿੱਚ ਲਟਕੇ ਰਹੇ ਸੀ। ਮਗਰੋਂ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾ ਕੇ ਇਨ੍ਹਾਂ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਸੀ। -ਪੀਟੀਆਈ

News Source link

- Advertisement -

More articles

- Advertisement -

Latest article