ਚੰਡੀਗੜ੍ਹ, 17 ਅਪਰੈਲ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਤੱਕ ਪਹੁੰਚ ਕਰਨ ਵਾਲੇ ‘ਮਾਫ਼ੀਆ’ ਤੋਂ ਪਰਦਾ ਚੁੱਕਣ। ਰਾਜਾ ਵੜਿੰਗ ਨੇ ਟਵੀਟ ਕੀਤਾ, ‘‘ਕੇਜਰੀਵਾਲ ਜੀ ਤੇ ਮਾਨ ਸਾਹਿਬ ਜਦੋਂ ਤੁਹਾਨੂੰ ਪਤਾ ਹੈ ਕਿ ਮਾਫ਼ੀਆ ਨੂੰ ਕੌਣ ਚਲਾ ਰਿਹੈ, ਫਿਰ ਤੁਸੀਂ ਉਨ੍ਹਾਂ ਦੇ ਨਾਂ ਕਿਉਂ ਨਹੀਂ ਦੱਸਦੇ…ਤੁਸੀਂ ਉਸ ਮਾਫ਼ੀਆ ਨੂੰ ਨੰਗਾ ਕਿਉਂ ਨਹੀਂ ਕਰ ਦਿੰਦੇ, ਜਿਸ ਨੇ ਵੱਢੀ ਰਾਹੀਂ ਤੁਹਾਡੇ ਤੱਕ ਪਹੁੰਚ ਕੀਤੀ ਸੀ??’’ ਦੱਸ ਦੇਈੲੇ ਕਿ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਮਗਰੋਂ ਕਈ ‘ਵੱਡੇ ਮਾਫੀਆ’ ਨੇ ਉਨ੍ਹਾਂ, ਮਾਨ, ਮੰਤਰੀਆਂ, ਪਾਰਟੀ ਵਿਧਾਇਕਾਂ ਤੇ ਆਗੂਆਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਿਆਂ ਉਨ੍ਹਾਂ ਦੇ ਹੱਕ ਵਿੱਚ ਫ਼ੈਸਲੇ ਲੈਣ ਲਈ ਕਿਹਾ ਸੀ। -ਪੀਟੀਆਈ