ਕਾਠਮੰਡੂ, 17 ਅਪਰੈਲ
ਵਿਦੇਸ਼ੀ ਕਰੰਸੀ ਦੀ ਤੋਟ ਤੇ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਨਾਲ ਜੂਝ ਰਹੀ ਨੇਪਾਲ ਸਰਕਾਰ ਈਂਧਣ ਦੀ ਖਪਤ ਨੂੰ ਘਟਾਉਣ ਲਈ ਇਸ ਮਹੀਨੇ ਸਰਕਾਰੀ ਦਫ਼ਤਰਾਂ ਵਿੱਚ ਦੋ ਦਿਨਾਂ ਦੀ ਛੁੱਟੀ ਐਲਾਨਣ ’ਤੇ ਵਿਚਾਰ ਕਰ ਰਹੀ ਹੈ। ਨੇਪਾਲ ਦੇ ਕੇਂਦਰੀ ਬੈਂਕ ਤੇ ਨੇਪਾਲ ਤੇਲ ਨਿਗਮ ਨੇ ਸਰਕਾਰ ਨੂੰ ਦੋ ਦਿਨਾ ਸਰਕਾਰੀ ਛੁੱਟੀ ਐਲਾਨਣ ਦਾ ਸੁਝਾਅ ਦਿੱਤਾ ਹੈ। ਇਹ ਦਾਅਵਾ ਕੈਬਨਿਟ ਵਿਚਲੇ ਸੂਤਰਾਂ ਨੇ ਕੀਤਾ ਹੈ। -ਪੀਟੀਆਈ