22 C
Patiāla
Saturday, April 20, 2024

ਭਾਰਤ ਸਰਕਾਰ ਵੱਲੋਂ ਰਿਹਾਅ ਕੀਤੇ ਦੋ ਪਾਕਿਸਤਾਨੀ ਕੈਦੀ ਵਤਨ ਪਰਤੇ

Must read


ਦਿਲਬਾਗ ਸਿੰਘ ਗਿੱਲ

ਅਟਾਰੀ, 16 ਅਪਰੈਲ

ਭਾਰਤ ਸਰਕਾਰ ਵੱਲੋਂ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਕੀਤੇ ਦੋ ਪਾਕਿਸਤਾਨੀ ਕੈਦੀ ਅੱਜ ਬਾਅਦ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਵਤਨ ਪਰਤੇ। ਅਟਾਰੀ-ਵਾਹਗਾ ਸਰਹੱਦ ਵਿਖੇ ਪਾਕਿਸਤਾਨੀ ਮੂਲ ਦੇ ਇਨ੍ਹਾਂ ਕੈਦੀਆਂ ਨੂੰ ਬੀਐੱਸਐੱਫ ਦੇ ਇੰਸਪੈਕਟਰ ਬੀਐੱਲ ਮੀਨਾ 144 ਬਟਾਲੀਅਨ ਵੱਲੋਂ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਰਾਣਾ ਅਦੀਬ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸਰਹੱਦ ਦੇ ਦੋਵੇਂ ਪਾਸੇ ਕਸਟਮ ਤੇ ਇਮੀਗ੍ਰੇਸ਼ਨ ਦੇ ਅਧਿਕਾਰੀ ਹਾਜ਼ਰ ਸਨ।

ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਹੋ ਕੇ ਵਤਨ ਪਰਤੇ ਪਾਕਿਸਤਾਨੀ ਕੈਦੀਆਂ ਵਿੱਚ ਸਰਵਰ ਬੇਗ ਵਾਸੀ ਲੁਹਾਰ ਝੁੱਗੀਆਂ ਅਤੇ ਮੁਹੰਮਦ ਆਸਿਫ਼ ਵਾਸੀ ਜੱਲੂਕੇ, ਜ਼ਿਲ੍ਹਾ ਕਸੂਰ ਦੇ ਰਹਿਣ ਵਾਲੇ ਸਨ। ਵਤਨ ਪਰਤੇ ਪਾਕਿਸਤਾਨੀ ਕੈਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਵਿੱਚ ਸਜ਼ਾ ਪੂਰੀ ਕਰਨ ਬਾਅਦ ਰਿਹਾਅ ਕੀਤਾ ਗਿਆ।





News Source link

- Advertisement -

More articles

- Advertisement -

Latest article