8.4 C
Patiāla
Friday, December 13, 2024

ਮੇਰੇ ਬਚਪਨ ਦੇ ਹੀਰੋ ਸਨ ਸ਼ੇਨ ਵਾਰਨ: ਕੋਹਲੀ

Must read


ਮੁੰਬਈ: ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਆਸਟਰੇਲਿਆਈ ਸਪਿੰਨਰ ਮਰਹੂਮ ਸ਼ੇਨ ਵਾਰਨ ਉਸ ਦੇ ਬਚਪਨ ਦੇ ‘ਹੀਰੋ’ ਸਨ ਅਤੇ ਉਹ ਹਰੇਕ ਮੁਲਾਕਾਤ ਦੌਰਾਨ ਇਸ ਮਹਾਨ ਕ੍ਰਿਕਟਰ ਤੋਂ ਕੁੱਝ ਨਾ ਕੁੱਝ ਸਿੱਖਦੇ ਰਹੇ ਹਨ। ਸ਼ੇਨ ਵਾਰਨ ਦਾ ਪਿਛਲੇ ਮਹੀਨੇ ਥਾਈਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ ਇੱਥੇ ਛੁੱਟੀਆਂ ਮਨਾਉਣ ਆਇਆ ਹੋਇਆ ਸੀ। ਉਸ ਨੇ ਸਾਲ 2008 ਵਿੱਚ ਰਾਜਸਥਾਨ ਰੌਇਲਜ਼ ਨੂੰ ਆਪਣਾ ਪਹਿਲਾ ਆਈਪੀਐੱਲ ਖ਼ਿਤਾਬ ਦਿਵਾਇਆ ਸੀ। ਇਸ ਆਸਟਰੇਲਿਆਈ ਕ੍ਰਿਕਟਰ ਦੇ ਆਪਣੇ ਕਰੀਅਰ ’ਤੇ ਪਏ ਪ੍ਰਭਾਵ ਬਾਰੇ ਗੱਲ ਕਰਦਿਆਂ ਕੋਹਲੀ ਨੇ ਕਿਹਾ, ‘‘ਉਹ ਮੇਰੇ ਸਮੇਤ ਕਈ ਲੋਕਾਂ ਦੇ ਬਚਪਨ ਦੇ ਹੀਰੋ ਸਨ। ਉਹ ਇੱਕ ਹੀ ਸਮੇਂ ਇੱਕ ਆਦਰਸ਼ ਸ਼ਖ਼ਸੀਅਤ ਅਤੇ ਆਦਰਸ਼ ਕ੍ਰਿਕਟਰ ਸਨ। ਲਗਪਗ ਹਰ ਕੋਈ, ਸਾਰੇ ਕ੍ਰਿਕਟ ਪ੍ਰਸੰਸਕ ਉਨ੍ਹਾਂ ਬਾਰੇ ਜਾਣਦੇ ਹਨ।’’ -ਆਈਏਐੱਨਐੱਸ





News Source link

- Advertisement -

More articles

- Advertisement -

Latest article