19.5 C
Patiāla
Saturday, December 10, 2022

ਅਗਲੇ 10-15 ਸਾਲਾਂ ਅੰਦਰ ਬਣੇਗਾ ਅਖੰਡ ਭਾਰਤ: ਮੋਹਨ ਭਾਗਵਤ : The Tribune India

Must read


ਹਰਿਦੁਆਰ, 15 ਅਪਰੈਲ

ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਕਿ ਭਾਰਤ ਆਉਂਦੇ 10-15 ਸਾਲਾਂ ਅੰਦਰ ‘ਅਖੰਡ ਭਾਰਤ’ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੰਤਾਂ ਤੇ ਜੋਤਸ਼ੀਆਂ ਨੇ ਕਿਹਾ ਹੈ ਕਿ ਭਾਰਤ ਆਉਂਦੇ 20-25 ਸਾਲਾਂ ਅੰਦਰ ‘ਅਖੰਡ ਭਾਰਤ’ ਬਣ ਜਾਵੇਗਾ ਪਰ ਜੇਕਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਇਹ ਟੀਚਾ 10-15 ਸਾਲਾਂ ਅੰਦਰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇੱਥੇ 1008 ਸਵਾਮੀ ਦਿਵਿਆਨੰਦ ਗਿਰੀ ਦੇ ਬੁੱਤ ਦਾ ਉਦਘਾਟਨ ਕਰਦਿਆਂ ਕਿਹਾ, ‘ਭਾਰਤ ਹਮੇਸ਼ਾ ਅਹਿੰਸਾ ਦੀ ਗੱਲ ਕਰੇਗਾ ਪਰ ਆਪਣੇ ਹੱਥ ’ਚ ਡਾਂਗ ਵੀ ਰੱਖੇਗਾ ਕਿਉਂਕਿ ਦੁਨੀਆ ਸਿਰਫ਼ ਤਾਕਤ ਦੀ ਭਾਸ਼ਾ ਸਮਝਦੀ ਹੈ।।’ ਉਨ੍ਹਾਂ ਕਿਹਾ ਕਿ ਭਾਰਤ ਪ੍ਰਗਤੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ ਅਤੇ ਜੋ ਵੀ ਇਸ ਦੇ ਰਾਹ ਵਿੱਚ ਆਵੇਗੀ, ਉਸ ਨੂੰ ਮਿਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਜੇਕਰ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਤਾਂ ਸਵਾਮੀ ਵਿਵੇਕਾਨੰਦ, ਮਹਾਰਿਸ਼ੀ ਅਰਵਿੰਦ ਦੇ ਸੁਫ਼ਨਿਆਂ ਦੇ ‘ਅਖੰਡ ਭਾਰਤ’ ਦੀ ਸਿਰਜਣਾ ਜਲਦੀ ਹੀ ਕੀਤੀ ਜਾ ਸਕਦੀ ਹੈ।’ -ਆਈਏਐੱਨਐੱਸ

News Source link

- Advertisement -

More articles

- Advertisement -

Latest article