35.4 C
Patiāla
Saturday, April 20, 2024

ਸੰਯੁਕਤ ਰਾਸ਼ਟਰ ਦੀਆਂ ਚਾਰ ਕਮੇਟੀਆਂ ਲਈ ਹੋਈਆਂ ਚੋਣਾਂ ਹਾਰਿਆ ਰੂਸ

Must read


ਸੰਯੁਕਤ ਰਾਸ਼ਟਰ, 14 ਅਪਰੈਲ

ਸੰਯੁਕਤ ਰਾਸ਼ਟਰ ਦੀਆਂ ਚਾਰ ਕਮੇਟੀਆਂ ਲਈ ਹੋਈਆਂ ਚੋਣਾਂ ’ਚ ਰੂਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਯੂਕਰੇਨ ਖ਼ਿਲਾਫ਼ ਜੰਗ ਕਾਰਨ ਮਾਸਕੋ ਦੇ ਇਕੱਲੇ ਪੈਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਆਰਥਿਕ ਤੇ ਸਮਾਜਿਕ ਕੌਂਸਲ (ਈਸੀਓਐੱਸਓਸੀ) ਦੀਆਂ ਸਹਾਇਕ ਤੇ ਸਬੰਧਤ ਸੰਸਥਾਵਾਂ ’ਚ ਵੱਖ ਵੱਖ ਅਹੁਦੇ ਭਰਨ ਲਈ ਚੋਣਾਂ ਬੀਤੇ ਦਿਨ ਹੋਈਆਂ। ਰੂਸ ਗ਼ੈਰ-ਸਰਕਾਰੀ ਸੰਗਠਨਾਂ ਦੀ ਕਮੇਟੀ, ਸੰਯੁਕਤ ਰਾਸ਼ਟਰ ਮਹਿਲਾ ਕਾਰਜਕਾਰੀ ਬੋਰਡ, ਯੂਨੀਸੈਫ ਕਾਰਜਕਾਰੀ ਬੋਰਡ ਅਤੇ ਸਵਦੇਸ਼ੀ ਮੁੱਦਿਆਂ ਬਾਰੇ ਸਥਾਈ ਮੰਚ ਲਈ ਹੋਈਆਂ ਚੋਣਾਂ ’ਚ ਕਿਸਮਤ ਅਜ਼ਮਾ ਰਿਹਾ ਸੀ। ਸੰਯੁਕਤ ਰਾਸ਼ਟਰ ’ਚ ਬਰਤਾਨਵੀ ਮਿਸ਼ਨ ਨੇ ਟਵੀਟ ਕੀਤਾ, ‘ਰੂਸ ਨੇ ਸੰਯੁਕਤ ਰਾਸ਼ਟਰ ਦੀਆਂ ਚਾਰ ਕਮੇਟੀਆਂ ਲਈ ਚੋਣ ਲੜੀ ਸੀ ਅਤੇ ਸਾਰੀਆਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕ ਰੂਸ ਨੂੰ ਇਕੱਲਾ ਕਰ ਰਹੇ ਹਨ। ਉਹ ਯੂਕਰੇਨ ਨਾਲ ਖੜ੍ਹੇ ਹਨ।’ ਸੰਯੁਕਤ ਰਾਸ਼ਟਰ ਯੂਰੋਪੀ ਯੂਨੀਅਨ (ਈਯੂ) ਦੇ ਵਫ਼ਦ ਨੇ ਕਿਹਾ ਕਿ ਅੱਜ ਈਸੀਓਐੱਸਓਸੀ ਚੋਣਾਂ ਦੇ ਨਤੀਜੇ ਦਸਦੇ ਹਨ ਕਿ ਰੂਸ ਦੇ ਹਮਲਾਵਰ ਰੁਖ਼ ਨੇ ਉਸ ਨੂੰ ਸੰਯੁਕਤ ਰਾਸ਼ਟਰ ਦੀਆਂ ਅਹਿਮ ਸੰਸਥਾਵਾਂ ’ਚ ਸੇਵਾ ਦੇਣ ਲਾਇਕ ਨਹੀਂ ਛੱਡਿਆ। -ਪੀਟੀਆਈ

ਭਾਰਤ ਦੀ ਚਾਰ ਸੰਸਥਾਵਾਂ ਲਈ ਚੋਣ

ਭਾਰਤ ਈਸੀਓਐੱਸਓਸੀ ਦੀਆਂ ਚਾਰ ਸੰਸਥਾਵਾਂ ਲਈ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕੀਤਾ, ‘ਭਾਰਤ ਨੂੰ ਸੰਯੁਕਤ ਰਾਸ਼ਟਰ ਈਸੀਓਐੱਸਓਸੀ ਦੀਆਂ ਚਾਰ ਸੰਸਥਾਵਾਂ ਲਈ ਚੁਣਿਆ ਗਿਆ ਹੈ। ਸਮਾਜਿਕ ਵਿਕਾਸ ਕਮਿਸ਼ਨ, ਗ਼ੈਰ-ਸਰਕਾਰੀ ਸੰਗਠਨਾਂ ਦੀ ਕਮੇਟੀ ਅਤੇ ਵਿਕਾਸ ਲਈ ਵਿਗਿਆਨ ਤੇ ਤਕਨੀਕ ਕਮਿਸ਼ਨ ਦੀਆਂ ਚੋਣਾਂ ’ਚ ਉਸ ਨੂੰ ਜਿੱਤ ਮਿਲੀ ਹੈ ਜਦਕਿ ਰਾਜਦੂਤ ਪ੍ਰੀਤੀ ਸਰਨ ਨੂੰ ਆਰਥਿਕ, ਸਮਾਜਿਕ ਤੇ ਸੰਸਕ੍ਰਿਤਿਕ ਅਧਿਕਾਰਾਂ ਦੀ ਕਮੇਟੀ ਲਈ ਮੁੜ ਤੋਂ ਚੁਣਿਆ ਗਿਆ ਹੈ।’





News Source link

- Advertisement -

More articles

- Advertisement -

Latest article