ਚੰਡੀਗੜ੍ਹ, 15 ਅਪਰੈਲ
ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੱਜ ਗਰਮੀ ਵਧੀ ਜਦਕਿ ਪੰਜਾਬ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਰਿਆਣਾ ਦੇ ਗੁਰੂਗ੍ਰਾਮ ਤੇ ਨਾਰਨੌਲ ਵਿਚ ਵਧ ਤੋਂ ਵੱਧ ਤਾਪਮਾਨ 41.4 ਤੇ 41 ਡਿਗਰੀ ਸੈਲਸੀਅਮ ਦਰਜ ਕੀਤਾ ਗਿਆ। ਪੰਜਾਬ ਵਿਚ ਬੀਤੇ ਦਿਨੀਂ ਮੀਂਹ ਪੈਣ ਕਾਰਨ ਜ਼ਿਆਦਾਤਰ ਥਾਵਾਂ ’ਤੇ ਤਾਪਮਾਨ 40 ਡਿਗਰੀ ਤੋਂ ਹੇਠਾਂ ਹੀ ਰਿਹਾ।