18.2 C
Patiāla
Monday, March 27, 2023

ਸੀਐੈੱਨਜੀ ਢਾਈ ਰੁਪਏ ਮਹਿੰਗੀ ਹੋਈ

Must read


ਨਵੀਂ ਦਿੱਲੀ: ਦਿੱਲੀ ਵਿੱਚ ਸੀਐੱਨਜੀ ਦੀ ਕੀਮਤ ਅੱਜ ਢਾਈ ਰੁਪਏ ਪ੍ਰਤੀ ਕਿਲੋ ਵਧ ਗਈ। ਦਿੱਲੀ ਵਿੱਚ ਹੁਣ ਸੀਐੱਨਜੀ ਦਾ ਭਾਅ 71.61 ਰੁਪਏ ਪ੍ਰਤੀ ਕਿਲੋ ਹੋ ਗਿਆ। ਇਸ ਮਹੀਨੇ ਵਿੱਚ ਇਹ ਤੀਜਾ ਤੇ ਸੱਤ ਮਾਰਚ ਮਗਰੋਂ 11ਵਾਂ ਵਾਧਾ ਹੈ। ਪਿਛਲੇ 6 ਹਫ਼ਤਿਆਂ ਵਿੱਚ ਸੀਐੱਨਜੀ ਦੀਆਂ ਕੀਮਤਾਂ 15.6 ਰੁਪੲੇ ਪ੍ਰਤੀ ਕਿਲੋ ਤੱਕ ਵੱਧ ਚੁੱਕੀਆਂ ਹਨ। ਇਸ ਵਿੱਚ 7.50 ਰੁਪਏ ਪ੍ਰਤੀ ਕਿਲੋ ਦਾ ਵਾਧਾ ਵੀ ਸ਼ਾਮਲ ਹੈ, ਜੋ ਇਕੱਲਾ ਇਸੇ ਮਹੀਨੇ ਵਿੱਚ ਹੋਇਆ ਹੈ। ਅੰਕੜਿਆਂ ਮੁਤਾਬਕ ਪਿਛਲੇ ਇਕ ਸਾਲ ਦੌਰਾਨ ਸੀਐੱਨਜੀ ਦੀਆਂ ਕੀਮਤਾਂ 28.21 ਰੁਪਏ ਪ੍ਰਤੀ ਕਿਲੋ ਜਾਂ 60 ਫੀਸਦ ਤੱਕ ਵੱਧ ਚੁੱਕੀਆਂ ਹਨ। ਪਾਈਪਡ ਕੁਕਿੰਗ ਗੈਸ ਦਾ ਭਾਅ ਵੀ 4.25 ਰੁਪਏ ਪ੍ਰਤੀ ਯੂਨਿਟ ਦੇ ਵਾਧੇ ਨਾਲ 45.86 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ ਦੇ ਰਿਕਾਰਡ ਪੱਧਰ ’ਤੇ ਪੁੱਜ ਗਿਆ। -ਪੀਟੀਆਈ News Source link

- Advertisement -

More articles

- Advertisement -

Latest article