21 C
Patiāla
Wednesday, February 19, 2025

ਆਈਪੀਐੱਲ: ਪੰਜਾਬ ਕਿੰਗਜ਼ ਦੀ ਮੁੰਬਈ ਇੰਡੀਅਨਜ਼ ’ਤੇ ਜਿੱਤ

Must read


ਪੁਣੇ, 13 ਅਪਰੈਲ

ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ ਅਤੇ ਮਯੰਕ ਅਗਰਵਾਲ ਦੀਆਂ ਹਮਲਾਵਰ ਪਾਰੀਆਂ ਦੀ ਬਦੌਲਤ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ, ਜੋ ਗ਼ਲਤ ਸਾਬਤ ਹੋਇਆ ਅਤੇ ਪੰਜਾਬ ਨੇ ਪੰਜ ਵਿਕਟਾਂ ’ਤੇ 198 ਦੌੜਾਂ ਬਣਾਈਆਂ। ਮਯੰਕ ਨੇ 32 ਗੇਂਦਾਂ ਵਿੱਚ 52 ਅਤੇ ਧਵਨ ਨੇ 50 ਗੇਂਦਾਂ ਵਿੱਚ 70 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਦੇ ਗੇਂਦਬਾਜ਼ ਬਾਸਿਲ ਥੰਪੀ ਨੇ ਦੋ, ਜਦੋਂਕਿ ਜੈਦੇਵ ਉਨਾਦਕੱਟ, ਜਸਪ੍ਰੀਤ ਬੁਮਰਾਹ ਤੇ ਐੱਮ ਅਸ਼ਵਿਨ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਇੰਡੀਅਨਜ਼ ਟੀਮ ਨੌਂ ਵਿਕਟਾਂ ਤੇ 186 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਡਿਵਾਲਡ ਬਰੈਵਿਸ ਨੇ ਸਭ ਤੋਂ ਵੱਧ 49 ਦੌੜਾਂ ਦੀ ਪਾਰੀ ਖੇਡੀ। ਪੰਜਾਬ ਦੇ ਗੇਂਦਬਾਜ਼ਾਂ ਓਡਿਨ ਸਮਿਥ ਨੇ ਚਾਰ, ਕੈਗਿਸੋ ਰਬਾਡਾ ਨੇ ਦੋ ਅਤੇ ਵੈਭਵ ਅਰੋੜਾ ਨੇ ਇੱਕ ਵਿਕਟ ਹਾਸਲ ਕੀਤੀ। 

ਮੁੰਬਈ ਖ਼ਿਲਾਫ਼ ਸ਼ਾਟ ਖੇਡਦਾ ਹੋਇਆ ਮਯੰਕ ਅਗਰਵਾਲ।

 







News Source link

- Advertisement -

More articles

- Advertisement -

Latest article