ਪੇਈਚਿੰਗ: ਸ਼ੰਘਾਈ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤੀ ਕੌਂਸੁਲੇਟ ’ਚ ‘ਇਨ-ਪਰਸਨ’ ਮਤਲਬ ਕੌਂਸੁਲੇਟ ਕੰਪਲੈਕਸ ਵਿੱਚ ਜਾ ਕੇ ਮਿਲਣ ਵਾਲੀਆਂ ਸਫ਼ਾਰਤੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕੌਂਸੁਲੇਟ ਨੇ ਮੰਗਲਵਾਰ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ ਪੂਰਬੀ ਚੀਨ ਖੇਤਰ ਵਿਚ ਰਹਿ ਰਹੇ ਭਾਰਤੀ ਨਾਗਰਿਕ ਐਮਰਜੈਂਸੀ ਸਫ਼ਾਰਤੀ ਸੇਵਾਵਾਂ ਲਈ ਪੇਈਚਿੰਗ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ। -ਪੀਟੀਆਈ