11 C
Patiāla
Friday, February 23, 2024

ਵੀਜ਼ਾ ਨਾ ਲੱਗਣ ’ਤੇ ਵਿਚੋਲੇ ’ਤੇ ਗੁੱਸਾ ਕੱਢਿਆ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 14 ਅਪਰੈਲ

ਸਟੱਡੀ ਵੀਜ਼ੇ ’ਤੇ ਵਿਦੇਸ਼ ਪੜ੍ਹਨ ਲਈ ਪਤਨੀ ਕੋਲ ਨਾ ਜਾ ਸਕਣ ਤੋਂ ਖਫ਼ਾ ਪਤੀ ਨੇ ਆਪਣਾ ਗੁੱਸਾ ਵਿਚੋਲੇ ਉਪਰ ਕੱਢ ਕੇ ਨਵਾਂ ਪੰਗਾ ਖੜ੍ਹਾ ਕਰ ਲਿਆ ਹੈ। ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਚੋਲੇ ਦੇ 26 ਸਾਲਾ ਪੁੱਤਰ ਨੂੰ ਅਗਵਾ ਕਰ ਲਿਆ। ਭਾਵੇਂ ਪੁਲੀਸ ਨੇ ਅਗਵਾ ਹੋਏ ਵਿਚੋਲੇ ਦੇ ਪੁੱਤਰ ਨੂੰ ਬਰਾਮਦ ਕਰ ਲਿਆ ਹੈ ਪਰੰਤੂ ਅਗਵਾ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਤੇ ਉਸਦੇ ਸਾਥੀ ਫ਼ਰਾਰ ਹਨ। ਵਿਦੇਸ਼ ਲਈ ਜਹਾਜ਼ ਚੜ੍ਹਨ ਨੂੰ ਕਾਹਲੇ ਪਤੀ ਨੂੰ ਹੁਣ ਅਗਵਾ ਦੇ ਦੋਸ਼ ਹੇਠ ਦਰਜ ਕੇਸ ਦਾ ਸਾਹਮਣਾ ਕਰਨਾ ਪਵੇਗਾ।

ਇਥੇ ਪਲਵਿੰਦਰ ਸਿੰਘ ਚੀਮਾ ਐਸ.ਪੀ. (ਡੀ) ਨੇ ਦੱਸਿਆ ਕਿ ਲਛਮਣ ਸਿੰਘ ਵਾਸੀ ਲਿੱਦੜਾਂ ਰੋਡ ਕਾਂਝਲਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਛੋਟਾ ਲੜਕਾ ਕਰਮਬੀਰ ਸਿੰਘ ਉਰਫ਼ ਰਾਜੂ ਸੰਗਰੂਰ ਵਿਖੇ ਮੋਬਾਇਲਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ ਜੋ ਕਿ ਲੰਘੇ ਕੱਲ੍ਹ 13 ਅਪਰੈਲ ਨੂੰ ਰੋਜ਼ਾਨਾ ਦੀ ਤਰਾਂ ਦੁਕਾਨ ’ਤੇ ਗਿਆ ਪਰੰਤੂ ਸ਼ਾਮ ਨੂੰ ਵਾਪਸ ਘਰ ਨਹੀਂ ਆਇਆ ਅਤੇ ਨਾ ਹੀ ਉਸਦਾ ਫੋਨ ਲੱਗ ਰਿਹਾ ਸੀ। ਪਿਤਾ ਨੇ ਦੱਸਿਆ ਕਿ ਉਸਨੇ ਸੰਗਰੂਰ ਆ ਕੇ ਪੜਤਾਲ ਕੀਤੀ ਜਿਸ ਬਾਰੇ ਪਤਾ ਲੱਗਿਆ ਕਿ ਉਸਦਾ ਲੜਕਾ ਕਰਮਬੀਰ ਸਿੰਘ ਰਾਤ ਕਰੀਬ ਅੱਠ ਵਜ਼ੇ ਦੁਕਾਨ ਬੰਦ ਕਰਕੇ ਜਦੋਂ ਘਰ ਆਉਣ ਲੱਗਾ ਤਾਂ ਉਸਦੀ ਦੁਕਾਨ ਤੋਂ ਰਸਤੇ ਵਿਚ ਹਰਜਿੰਦਰ ਸਿੰਘ ਉਰਫ਼ ਹਨੀ ਵਾਸੀ ਬਡਰੁੱਖਾਂ ਨੇ ਆਪਣੀ ਜੈਨ ਕਾਰ ਸਮੇਤ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਉਸਦੇ ਲੜਕੇ ਨੂੰ ਅਗਵਾ ਕਰ ਲਿਆ ਗਿਆ। ਉਸਨੇ ਦੱਸਿਆ ਕਿ ਕਾਰਨ ਇਹ ਸੀ ਕਿ ਉਸ ਨੇ ਹਰਜਿੰਦਰ ਸਿੰਘ ਉਰਫ਼ ਹਨੀ ਦਾ ਕਰੀਬ ਤਿੰਨ ਸਾਲ ਪਹਿਲਾਂ ਬਰਨਾਲਾ ਤੋਂ ਇੱਕ ਲੜਕੀ ਦਾ ਰਿਸ਼ਤਾ ਕਰਵਾਇਆ ਸੀ। ਲੜਕੀ ਨੇ ਸਟੱਡੀ ਵੀਜ਼ੇ ’ਤੇ ਇੰਗਲੈਂਡ ਜਾਣਾ ਸੀ ਜਿਨ੍ਹਾਂ ਦੀ ਉਸ ਸਮੇਂ ਸ਼ਾਦੀ ਕਰਵਾ ਦਿੱਤੀ ਸੀ। ਲੜਕੀ ਦੀ ਵਿਦੇਸ਼ ’ਚ ਪੜ੍ਹਾਈ ਦਾ ਖਰਚਾ ਵਾਅਦੇ ਅਨੁਸਾਰ ਹਰਜਿੰਦਰ ਸਿੰਘ ਉਰਫ਼ ਹਨੀ ਵਗੈਰਾ ਨੇ ਕੀਤਾ ਸੀ ਕਿਸੇ ਕਾਰਨਾਂ ਕਰਕੇ ਹਰਜਿੰਦਰ ਸਿੰਘ ਆਪਣੀ ਪਤਨੀ ਕੋਲ ਅਜੇ ਤੱਕ ਇੰਗਲੈਂਡ ਨਹੀਂ ਜਾ ਸਕਿਆ ਅਤੇ ਇਸੇ ਰੰਜਿਸ਼ ਤਹਿਤ ਉਸ ਦੇ ਲੜਕੇ ਕਰਮਬੀਰ ਸਿੰਘ ਨੂੰ ਅਗਵਾ ਕੀਤਾ ਗਿਆ।  

News Source link

- Advertisement -

More articles

- Advertisement -

Latest article