34.1 C
Patiāla
Saturday, July 20, 2024

ਪੀਸੀਏ ਦੇ ਸਾਬਕਾ ਆਗੂਆਂ ’ਤੇ ਕ੍ਰਿਕਟ ਸਰਗਰਮੀਆਂ ’ਚ ਸ਼ਾਮਲ ਹੋਣ ਉਤੇ ਰੋਕ

Must read

ਪੀਸੀਏ ਦੇ ਸਾਬਕਾ ਆਗੂਆਂ ’ਤੇ ਕ੍ਰਿਕਟ ਸਰਗਰਮੀਆਂ ’ਚ ਸ਼ਾਮਲ ਹੋਣ ਉਤੇ ਰੋਕ


ਖੇਤਰੀ ਪ੍ਰਤੀਨਿਧ

ਐਸ.ਏ.ਐਸ.ਨਗਰ(ਮੁਹਾਲੀ), 13 ਅਪਰੈਲ

ਪੀਸੀਏ ਦੇ ਲੋਕਪਾਲ ਐੱਚਐੱਸ ਭੱਲਾ (ਸੇਵਾਮੁਕਤ ਜੱਜ) ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੱਖ-ਵੱਖ ਉੱਚ ਅਹੁਦਿਆਂ ’ਤੇ ਤਾਇਨਾਤ ਰਹੇ ਜੀਐੱਸ ਵਾਲੀਆ ਅਤੇ ਐੱਮਪੀ ਪਾਂਡਵ ’ਤੇ ਤਾਉਮਰ ਕ੍ਰਿਕਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ’ਤੇ ਰੋਕ ਲਗਾ ਦਿੱਤੀ ਗਈ ਹੈ। ਉਧਰ, ਪੀਸੀਏ ਦੇ ਸਾਬਕਾ ਸਕੱਤਰ ਜੀਐੱਸ ਵਾਲੀਆ ਨੇ ਇਸ ਫ਼ੈਸਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫ਼ੈਸਲੇ ਦੀ ਕਾਪੀ ਉਨ੍ਹਾਂ ਨੂੰ ਮਿਲ ਗਈ ਹੈ, ਉਹ ਇਸ ਨੂੰ ਪੜ੍ਹਨਗੇ ਅਤੇ ਕਾਨੂੰਨੀ ਰਾਇ ਲੈਣ ਉਪਰੰਤ ਹੀ ਕੋਈ ਟਿੱਪਣੀ ਕਰਨਗੇ।

News Source link

- Advertisement -

More articles

- Advertisement -

Latest article