ਮੇਜਰ ਸਿੰਘ ਮੱਟਰਾਂ
ਭਵਾਨੀਗੜ, 14 ਅਪਰੈਲ
ਇਥੇ ਤੇਜ਼ ਝੱਖੜ ਦੌਰਾਨ ਅੱਗ ਲੱਗਣ ਕਾਰਨ ਇਲਾਕੇ ਦੇ ਪਿੰਡ ਫੱਗੂਵਾਲਾ, ਝਨੇੜੀ ਅਤੇ ਘਰਾਚੋਂ ਵਿਚ ਸੈਂਕੜੇ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਕਈ ਕਿਸਾਨਾਂ ਦੀ ਖੜ੍ਹੀ ਕਣਕ ਵੀ ਅੱਗ ਦੀ ਲਪੇਟ ਵਿਚ ਆ ਗਈ। ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਇਹ ਅੱਗ ਪਹਿਲਾਂ ਇੰਡੀਅਨ ਐਕਰੈਲਿਕਸ ਫੈਕਟਰੀ ਦੇ ਨੇੜਲੇ ਖੇਤਾਂ ਵਿੱਚ ਲੱਗੀ ਸੀ,ਪਰ ਤੇਜ਼ ਝੱਖੜ ਕਾਰਨ ਜਲਦੀ ਹੀ ਅੱਗ ਫੈਲ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਸੈਂਕੜੇ ਏਕੜ ਕਣਕ ਦਾ ਨਾੜ ਸੜ ਗਿਆ ਹੈ। ਉੁਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇ।