24 C
Patiāla
Friday, March 29, 2024

ਕਾਵਿ ਕਿਆਰੀ

Must read


ਵੀਰੇਂਦਰ ਮਿਰੋਕ

ਮਾਂ ਬੋਲੀ

ਮਾਂ ਬੋਲੀ ਪੰਜਾਬੀ ਨੂੰ ਕਿਵੇਂ ਵਿਸਾਰੀ ਜਾਂਦੇ ਹੋ

ਭੁੱਲ ਕੇ ਆਪਣੇ ਆਪ ਪਿਛੋਕੜ

ਕਿਵੇਂ ਮਹਾਨ ਅਖਵਾਂਦੇ ਹੋ।

ਬਾਬੇ ਨਾਨਕ ਬੂਟਾ ਲਾਇਆ,

ਸਾਰੇ ਜੱਗ ਨੂੰ ਰਾਹ ਵਿਖਾਇਆ

ਵੱਡੇ ਵੱਡੇ ਹੰਕਾਰੀਆਂ ਨੂੰ ਵੀ,

ਉਨ੍ਹਾਂ ਸਿੱਧੇ ਰਸਤੇ ਪਾਇਆ।

ਅੱਜ ਉਨ੍ਹਾਂ ਦੀ ਗੁਰਬਾਣੀ ਨੂੰ,

ਕਿਵੇਂ ਭੁਲਾਈ ਜਾਂਦੇ ਹੋ।

ਮਾਂ ਬੋਲੀ ਪੰਜਾਬੀ ਨੂੰ ਕਿਵੇਂ ਵਿਸਾਰੀ ਜਾਂਦੇ ਹੋ

ਸਭ ਨੂੰ ਮਿੱਠਾ ਮਿੱਠਾ ਬੋਲਾਂ,

ਕਦੇ ਨਾ ਮੁਖ ‘ਚੋਂ ਕੌੜਾ ਵੇ

ਜਿੰਨਾ ਵੀ ਸਤਿਕਾਰ ਕਰ ਲਓ,

ਮੇਰੇ ਲਈ ਉਹ ਥੋੜ੍ਹਾ ਵੇ।

ਅੱਜ ਮੇਰੇ ਹੀ ਬੋਲਾਂ ਨੂੰ,

ਕਿਉਂ ਵਿਗਾੜੀ ਜਾਂਦੇ ਹੋ

ਮਾਂ ਬੋਲੀ ਪੰਜਾਬੀ ਨੂੰ ਕਿਵੇਂ ਵਿਸਾਰੀ ਜਾਂਦੇ ਹੋ।

ਮੇਰੇ ਤੋਂ ਹੀ ਰਾਹ ਪੁੱਛ ਪੁੱਛ ਜੇ,

ਤੂੰ ਇਸ ਜੱਗ ਨੂੰ ਜਿੱਤਿਆ ਸੀ

ਪਿੰਡ ਵਾਲੇ ਸਕੂਲ ਦੇ ਵਿੱਚ ਵੇ,

ਮੇਰੇ ਤੋਂ ਸਭ ਕੁਝ ਸਿੱਖਿਆ ਸੀ।

ਅੱਜ ਮੇਰੇ ਹੀ ਸ਼ਬਦਾਂ ਨੂੰ,

ਠੋਕਰ ਮਾਰੀ ਜਾਂਦੇ ਹੋ

ਮਾਂ ਬੋਲੀ ਪੰਜਾਬੀ ਨੂੰ ਕਿਵੇਂ ਵਿਸਾਰੀ ਜਾਂਦੇ ਹੋ।

ਬਾਪੂ ਨੂੰ ਪੁੱਛ ਕੇ ਵੇਖ ਜਵਾਨਾ,

ਮੁੱਲ ਮੇਰੇ ਰੁਤਬੇ ਦਾ

ਮੈਂ ਵੀ ‘ਕੱਲੀ ਬੈਠ ਪਈ ਰੋਵਾਂ,

ਕਿਸ ਨੂੰ ਫਿਕਰ ਮੇਰੇ ਦੁਖੜੇ ਦਾ।

ਆਪਣੇ ਘਰ ਦੇ ਵਿੱਚੋਂ ਹੀ,

ਕੱਢੀ ਮਾਂ ਵਿਚਾਰੀ ਜਾਂਦੇ ਹੋ

ਮਾਂ ਬੋਲੀ ਪੰਜਾਬੀ ਨੂੰ ਕਿਵੇਂ ਵਿਸਾਰੀ ਜਾਂਦੇ ਹੋ।


ਅਮਨਦੀਪ ਸਿੰਘ

ਯੁੱਧ

ਯੁੱਧ ਜੋ ਤਬਾਹੀ ਤੇ ਮੌਤ ਲਿਆਉਂਦਾ ਹੈ

ਤੁਸੀਂ ਉਸ ਦਾ ਵਪਾਰ ਕਿਉਂ ਕਰਦੇ ਹੋ?

ਇਸ ਧਰਤੀ ਦੇ ਮਾਸੂਮ ਲੋਕਾਂ ‘ਤੇ

ਇਹ ਅੱਤਿਆਚਾਰ ਕਿਉਂ ਕਰਦੇ ਹੋ?

ਪਰਮਾਣੂ ਹਥਿਆਰ, ਮਿਜ਼ਾਈਲਾਂ ਅਤੇ

ਬਾਰੂਦ ਦੇ ਦਹਿਕਦੇ ਹੋਏ ਗੋਲੇ …

ਇਨ੍ਹਾਂ ਅਗਨ ਹਥਿਆਰਾਂ ਦਾ

ਭਖਦਾ ਹੋਇਆ ਪ੍ਰਚਾਰ ਕਿਉਂ ਕਰਦੇ ਹੋ?

ਬੱਚਿਆਂ ਦੇ ਨਾਲ ਜਦੋਂ ਮਾਵਾਂ ਵੀ

ਡਰ ਕੇ ਲੁਕ ਜਾਂਦੀਆਂ ਨੇ

ਉਨ੍ਹਾਂ ਵਿਸਫੋਟਕ ਆਵਾਜ਼ਾਂ ਦਾ

ਡਰਾਉਣਾ ਸੰਚਾਰ ਕਿਉਂ ਕਰਦੇ ਹੋ?



News Source link
#ਕਵ #ਕਆਰ

- Advertisement -

More articles

- Advertisement -

Latest article