ਸਾਂ ਫਰਾਂਸਿਸਕੋ, 13 ਅਪਰੈਲ
ਟੈਸਲਾ ਮੋਟਰਜ਼ ਦੇ ਸੀਈਓ ਐਲਨ ਮਸਕ ’ਤੇ ਟਵਿੱਟਰ ਦੇ ਸ਼ੇਅਰ ਖ਼ਰੀਦਣ ਦੌਰਾਨ ਕਾਨੂੰਨ ਤੋੜਨ ਦਾ ਦੋਸ਼ ਲੱਗਿਆ ਹੈ। ਉਸ ਖ਼ਿਲਾਫ਼ ਨਿਊਯਾਰਕ ਫੈਡਰਲ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਮਸਕ ’ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ ਕੰਪਨੀ ’ਚ ਆਪਣੇ ਹਿੱਸੇਦਾਰੀ ਬਾਰੇ ਗ਼ੈਰ-ਕਾਨੂੰਨੀ ਢੰਗ ਨਾਲ ਖ਼ੁਲਾਸਾ ਕਰਨ ’ਚ ਦੇਰੀ ਕੀਤੀ ਤਾਂ ਜੋ ਉਹ ਕੰਪਨੀ ਦੇ ਹੋਰ ਸ਼ੇਅਰ ਘੱਟ ਕੀਮਤ ’ਤੇ ਖ਼ਰੀਦ ਸਕੇ। ਵਕੀਲ ਜੈਕਬ ਵਾਕਰ ਨੇ ਨਿਊਯਾਰਕ ਫੈਡਰਲ ਕੋਰਟ ਨੂੰ ਦੱਸਿਆ ਕਿ ਮਸਕ ਨੇ ਕੰਪਨੀ ਦੇ ਘੱਟੋ-ਘੱਟ ਪੰਜ ਫ਼ੀਸਦੀ ਸ਼ੇਅਰ ਖ਼ਰੀਦਣ ਦੇ ਖ਼ੁਲਾਸੇ ਸਬੰਧੀ ਰੈਗੂਲੇਟਰੀ ਸੀਮਾ ਦੀ ਉਲੰਘਣਾ ਕੀਤੀ ਹੈ। -ਏਪੀ