18.2 C
Patiāla
Sunday, March 26, 2023

ਪਾਕਿਸਤਾਨ: ਦਹਿਸ਼ਤੀ ਹਮਲੇ ਵਿੱਚ ਪੰਜ ਪੁਲੀਸ ਮੁਲਾਜ਼ਮ ਹਲਾਕ, ਤਿੰਨ ਜ਼ਖ਼ਮੀ

Must read


ਪਿਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਅੱਜ ਦਹਿਸ਼ਤਗਰਦਾਂ ਵੱਲੋਂ ਪੁਲੀਸ ਦੀ ਇੱਕ ਮੋਬਾਈਲ ਵੈਨ ’ਤੇ ਦਾਗੇ ਰਾਕੇਟ ਕਾਰਨ ਜਿੱਥੇ ਪੰਜ ਮੁਲਾਜ਼ਮਾਂ ਦੀ ਮੌਤ ਹੋ ਗਈ, ਉੱਥੇ ਤਿੰਨ ਜਣੇ ਜ਼ਖਮੀ ਵੀ ਹੋ ਗਏ। ਪੁਲੀਸ ਮੁਤਾਬਕ ਅਣਪਛਾਤੇ ਦਹਿਸ਼ਤਗਰਦਾਂ ਨੇ ਪੁਲੀਸ ਵੈਨ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਇਹ ਰੋਜ਼ਮਰ੍ਹਾ ਦੀ ਪੈਟਰੋਲਿੰਗ ਲਈ ਦੇਰ ਰਾਤ ਕੁਲਾਚੀ ਤਹਿਸੀਲ ’ਚ ਜਾ ਰਹੀ ਸੀ। ਡੀਐੱਸਪੀ ਫਾਜ਼ਲੇ ਸੁਭਾਨ ਨੇ ਦੱਸਿਆ ਕਿ ਰਾਕੇਟ ਦਾਗਣ ਮਗਰੋਂ ਭਾਰੀ ਗੋਲੀਬਾਰੀ ਕੀਤੀ ਗਈ ਜਿਸ ਕਾਰਨ ਪੰਜ ਪੁਲੀਸ ਮੁਲਾਜ਼ਮ ਮਾਰੇ ਗਏ ਜਦਕਿ ਤਿੰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਪੁਲੀਸ ਮੁਤਾਬਕ ਦਹਿਸ਼ਤਗਰਦ ਮੌਕੇ ਤੋਂ ਭੱਜਣ ’ਚ ਕਾਮਯਾਬ ਰਹੇ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article