ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 13 ਅਪਰੈਲ
ਪਿੰਡ ਮੌੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਈਜੀਐੱਸ ਅਧਿਆਪਕਾ ਨੇ ਸਰਕਾਰ ਦੇ ਲਾਰਿਆਂ ਤੇ ਨਿਗੂਣੀ ਤਨਖਾਹ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਦੀ ਕਾਪੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਇਸੇ ਜ਼ਿਲ੍ਹੇ ਦੇ ਵਸਨੀਕ ਹਨ। ਜ਼ਿਕਰਯੋਗ ਹੈ ਕਿ ਈਜੀਐੱਸ ਵਾਲੰਟੀਅਰ ਰੁਪਿੰਦਰ ਕੌਰ ਐੱਮਏ, ਬੀਐੱਡ ਅਤੇ ਈਟੀਟੀ ਪਾਸ ਹੈ। ਸੈਂਟਰ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਸੱਤਪਾਲ ਨੇ ਦੱਸਿਆ ਕਿ ਈਜੀਐੱਸ ਵਾਲੰਟੀਅਰ ਰੁਪਿੰਦਰ ਕੌਰ ਦਾ ਅਸਤੀਫ਼ਾ ਮਿਲ ਗਿਆ ਹੈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਦਿੱਤਾ ਹੈ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਨੇ ਅਸਤੀਫ਼ੇ ਦੇ ਕਾਰਨਾਂ ਦੀ ਪੜਤਾਲ ਦੇ ਹੁਕਮ ਦਿੱਤੇ ਹਨ।