ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਅਪਰੈਲ
ਪ੍ਰਾਚੀਨ ਮਾਤਾ ਮਨਸਾ ਦੇਵੀ ਮੰਦਰ ਟਾਟਕੀ ਵਿੱਚ ਇੱਕ ਰੋਜ਼ਾ ਦੰਗਲ ਮੇਲਾ ਬੜੇ ਉਤਸ਼ਾਹ ਨਾਲ ਸਮਾਪਤ ਹੋ ਗਿਆ। ਇਸ ਦੰਗਲ ਵਿਚ ਵੱਡੇ ਪਹਿਲਵਾਨਾਂ ਵਿੱਚ ਨਾਗੇਂਦਰ ਬਾਬਾ ਆਯੋਧਿਆ ਨੇ ਸਚਿਨ ਪਹਿਲਵਾਨ ਮੁਜ਼ਫਰਨਗਰ ਨੂੰ ਅਤੇ ਸ਼ੰਟੀ ਪਹਿਲਵਾਨ ਦੁਖੇੜੀ ਨੇ ਕਾਲਾ ਪਹਿਲਵਾਨ ਰਾਜਪੁਰਾ ਨੂੰ ਹਰਾਇਆ। ਮੰਦਰ ਦੀ ਪ੍ਰਬੰਧਕ ਕਮੇਟੀ ਤੇ ਪਿੰਡ ਵਾਲਿਆਂ ਨੇ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਮੰਦਰ ਦੇ ਮੈਂਬਰਾਂ ਨੇ ਪਹਿਲਵਾਨਾਂ ਦੀ ਕੁਸ਼ਤੀ ਹੱਥ ਮਿਲਾ ਕੇ ਸ਼ੁਰੂ ਕਰਵਾਈ। ਇਸ ਮੌਕੇ ਕੇਸਰ ਸਿੰਘ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਹੋਣ ਵਾਲੇ ਦੰਗਲ ਮੁਕਾਬਲਿਆਂ ਵਿੱਚ ਪੇਂਡੂ ਪਹਿਲਵਾਨਾਂ ਨੂੰ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ।