13.5 C
Patiāla
Tuesday, December 6, 2022

ਅਬੂ ਸਲੇਮ ਗ੍ਰਿਫ਼ਤਾਰੀ ਮਾਮਲੇ ’ਚ ਗ੍ਰਹਿ ਸਕੱਤਰ ਨੂੰ 18 ਤੱਕ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ : The Tribune India

Must read


ਨਵੀਂ ਦਿੱਲੀ, 12 ਅਪਰੈਲ

ਸੁਪਰੀਮ ਕੋਰਟ ਨੇ ਗੈਂਗਸਟਰ ਅਬੂ ਸਲੇਮ ਗ੍ਰਿਫ਼ਤਾਰੀ ਮਾਮਲੇ ਵਿੱਚ ਕੇਂਦਰੀ ਗ੍ਰਹਿ ਸਕੱਤਰ ਨੂੰ 18 ਅਪਰੈਲ ਤੱਕ ਹਲਫ਼ਨਾਮਾ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ। ਕੋਰਟ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਤੱਤਕਾਲੀ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਪੁਰਤਗਾਲ ਸਰਕਾਰ ਨੂੰ ਦਿੱਤੀ ਰਸਮੀ ਜ਼ਾਮਨੀ, ਕਿ ਗੈਂਗਸਟਰ ਅਬੂ ਸਲੇਮ ਨੂੰ ਵੱਧ ਤੋਂ ਵੱਧ 25 ਸਾਲ ਦੀ ਸਜ਼ਾ ਦਿੱਤੀ ਜਾਵੇਗੀ, ਨੂੰ ਪੂਰਾ ਕਰੇਗੀ। ਬੈਂਚ ਨੇ ਹਲਫ਼ਨਾਮਾ ਪੇਸ਼ ਕਰਨ ਵਿੱਚ ਕੀਤੀ ਜਾ ਰਹੀ ਦੇਰੀ ’ਤੇ ਪੀੜਾ ਜ਼ਾਹਿਰ ਕਰਦਿਆਂ ਕਿਹਾ, ‘ਇਹ ਠੀਕ ਨਹੀਂ ਹੈ। ਜੇਕਰ ਤੁਹਾਡਾ ਗ੍ਰਹਿ ਸਕੱਤਰ ਇੰਨਾ ਰੁੱਝਿਆ ਹੋਇਆ ਹੈ ਤਾਂ ਅਸੀਂ ਉਸ ਨੂੰ ਇਥੇ       ਸੱਦ ਸਕਦੇ ਹਾਂ।’’ ਬੈਂਚ ਨੇ ਕਿਹਾ, ‘‘ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਮੰਨਿਆ ਹੈ ਉਨ੍ਹਾਂ (ਸਰਕਾਰ) ਵੱਲੋਂ ਕਿਤੇ ਕੁਝ ਸਮਝਣ ਵਿੱਚ ਖਾਮੀ ਰਹਿ ਗਈ ਸੀ। ਆਖਰੀ ਮੌਕੇ ਵਜੋਂ ਕੇਂਦਰੀ ਗ੍ਰਹਿ ਸਕੱਤਰ ਦਾ ਹਲਫ਼ਨਾਮਾ 18 ਅਪਰੈਲ 2022 ਜਾਂ ਉਸ ਤੋਂ ਪਹਿਲਾਂ ਦਾਖ਼ਲ ਹੋ ਜਾਣਾ ਚਾਹੀਦਾ ਹੈ।’’ -ਪੀਟੀਆਈ

ਈਡੀ ਵੱਲੋਂ ਇਕਬਾਲ ਕਾਸਕਰ ਦੇ ਸਾਥੀ ਦਾ ਫਲੈਟ ਜ਼ਬਤ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਮਹਾਰਾਸ਼ਟਰ ਦੇ ਠਾਣੇ ਵਿੱਚ 55 ਲੱਖ ਰੁਪਏ ਮੁੱਲ ਦੇ ਇਕ ਫਲੈਟ ਨੂੰ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਇਹ ਫਲੈਟ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਦੇ ਸਹਾਇਕ ਮੁਮਤਾਜ਼ ਇਜ਼ਾਜ਼ ਸ਼ੇਖ ਦੇ ਨਾਂ ’ਤੇ ਹੈ। ਈਡੀ ਨੇ ਕਿਹਾ ਕਿ ਪੀਐੱਮਐੱਲੲੇ ਤਹਿਤ ਅਚੱਲ ਅਸਾਸੇ ਨੂੰ ਕੁਰਕ ਕਰਨ ਦੇ ਆਰਜ਼ੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਈਡੀ ਦਾ ਦਾਅਵਾ ਹੈ ਕਿ ਇਕਬਾਲ ਕਾਸਕਰ ਤੇ ਹੋਰਨਾਂ ਨੇ ਠਾਣੇ ਅਧਾਰਿਤ ਰੀਅਲ ਅਸਟੇਟ ਡਿਵੈਲਪਰ ਸੁਰੇਸ਼ ਦੇਵੀਚੰਦ ਮਹਿਤਾ ਤੋਂ ਇਹ ਫਲੈਟ ਜਬਰੀ ਲਿਆ ਸੀ। -ਪੀਟੀਆਈ

 

News Source link

- Advertisement -

More articles

- Advertisement -

Latest article