28.6 C
Patiāla
Friday, April 19, 2024

ਪਾਕਿਸਤਾਨ: ਦਹਿਸ਼ਤੀ ਹਮਲੇ ਵਿੱਚ ਪੰਜ ਪੁਲੀਸ ਮੁਲਾਜ਼ਮ ਹਲਾਕ, ਤਿੰਨ ਜ਼ਖ਼ਮੀ

Must read


ਪੇਸ਼ਾਵਰ, 12 ਅਪਰੈਲ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਦਹਿਸ਼ਤਗਰਦਾਂ ਵੱਲੋਂ ਅੱਜ ਪੁਲੀਸ ਵੈਨ ’ਤੇ ਦਾਗ਼ੇ ਗਏ ਰਾਕੇਟ ਕਾਰਨ ਪੰਜ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਅਣਪਛਾਤੇ ਦਹਿਸ਼ਤਗਰਦਾਂ ਨੇ ਪੁਲੀਸ ਵੈਨ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਇਹ ਦੇਰ ਰਾਤ ਕੁਲਾਚੀ ਤਹਿਸੀਲ ’ਚ ਗਸ਼ਤ ਕਰ ਰਹੇ ਸਨ। ਡੀਐੱਸਪੀ ਫਜ਼ਲ ਸੁਭਾਨ ਨੇ ਦੱਸਿਆ ਕਿ ਰਾਕੇਟ ਦਾਗ਼ਣ ਮਗਰੋਂ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਪੰਜ ਪੁਲੀਸ ਮੁਲਾਜ਼ਮ ਮਾਰੇ ਗਏ। ਜ਼ਖ਼ਮੀਆਂ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦਾਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article