ਚਾਰਲਸਟਨ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਚੈੱਕ ਗਣਰਾਜ ਦੀ ਉਸ ਦੀ ਜੋੜੀਦਾਰ ਲੂਸੀ ਹਰਡੇਕਾ ਨੂੰ ਅੱਜ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਇਸ ਜੋੜੀ ਦੀ ਟੂਰਨਾਮੈਂਟ ਜਿੱਤਣ ਦੀ ਆਸ ਧਰੀ ਧਰਾਈ ਰਹਿ ਗਈ। ਉਨ੍ਹਾਂ ਨੂੰ ਪੋਲੈਂਡ ਦੀ ਆਂਦਰੇਜਾ ਕਲੇਪੈਕ ਤੇ ਸਲੋਵਾਨੀਆ ਦੀ ਮੈਗਡਾ ਲਿਨੇਟ ਦੀ ਜੋੜੀ ਨੇ ਇਕ ਘੰਟਾ 24 ਮਿੰਟ ਚੱਲੇ ਫਾਈਨਲ ਮੈਚ ਵਿਚ 2-6, 6-4 ਤੇ 7-10 ਨਾਲ ਹਰਾ ਦਿੱਤਾ। ਸਾਨੀਆ ਤੇ ਹਰਡੇਕਾ ਨੇ ਇਸ ਡਬਲਿਊਟੀਏ 500 ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਸੈਮੀਫਾਈਨਲ ਵਿਚ ਝਾਂਗ ਸ਼ੁਆਈ ਤੇ ਕੈਰੋਲਿਨ ਡੋਲੋਹਾਈਡ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਸੀ। ਜ਼ਿਕਰਯੋਗ ਹੈ ਕਿ ਸਾਨੀਆ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਟੈਨਿਸ ਵਿਚ ਇਹ ਉਸ ਦਾ ਆਖਰੀ ਸੈਸ਼ਨ ਹੋਵੇਗਾ। ਉਸ ਨੇ ਛੇ ਗਰੈਂਡ ਸਲੈਮ ਖਿਤਾਬ ਹਾਸਲ ਕੀਤੇ ਹਨ। -ਪੀਟੀਆਈ