ਟੋਰਾਂਟੋੋ/ਗਾਜ਼ੀਆਬਾਦ, 12 ਅਪਰੈਲ
ਟੋਰਾਂਟੋ ਪੁਲੀਸ ਨੇ ਅੱਜ ਕਿਹਾ ਕਿ ਕੈਨੇਡਾ ਵਿੱਚ 21 ਸਾਲਾ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਤਿਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਨਿਵਾਸੀ ਸੀ ਅਤੇ ਜਨਵਰੀ ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਸੇਂਟ ਜੇਮਸ ਟਾਊਨ ਦੇ ਸ਼ੇਰਬੋਰਨ ਟੀਟੀਸੀ ਸਟੇਸ਼ਨ ਦੇ ਗੇਟ ’ਤੇ ਬੀਤੇ ਵੀਰਵਾਰ ਕਾਰਤਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ