37.5 C
Patiāla
Monday, June 24, 2024

ਹਾਕੀ ਵਿਸ਼ਵ ਕੱਪ: ਭਾਰਤੀ ਜੂਨੀਅਰ ਮਹਿਲਾ ਟੀਮ ਸੈਮੀ ਫਾਈਨਲ ’ਚ ਹਾਰੀ

Must read


ਪੋਟਚੈਫਸਟਰੂਮ (ਦੱਖਣੀ ਅਫਰੀਕਾ): ਭਾਰਤੀ ਮਹਿਲਾ ਹਾਕੀ ਟੀਮ ਦਾ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਅੱਜ ਇੱਥੇ ਸੈਮੀ ਫਾਈਨਲ ਵਿੱਚ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਨੈਦਰਲੈਂਡਜ਼ ਹੱਥੋਂ 3-0 ਦੀ ਹਾਰ ਮਗਰੋਂ ਟੁੱਟ ਗਿਆ ਹੈ। ਭਾਰਤ ਦਾ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ 2013 ਦੇ ਸੈਸ਼ਨ ਵਿੱਚ ਰਿਹਾ ਹੈ, ਜਿੱਥੇ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਟੀਮ ਨੇ ਇਸ ਵਾਰ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਣ ਲਈ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਸਾਰੇ ਲੀਗ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਸੀ। ਸੈਮੀ ਫਾਈਨਲ ਮੈਚ ਦੌਰਾਨ ਨੈਦਰਲੈਂਡਜ਼ ਵੱਲੋਂ ਟੈੱਸਾ ਬੀਟਸਮਾ ਨੇ 12ਵੇਂ ਮਿੰਟ ਵਿੱਚ, ਲੂਨਾ ਫੋਕਕੇ ਨੇ 53ਵੇਂ ਅਤੇ ਜਿਪ ਡਿਕੇ ਨੇ 54ਵੇਂ ਮਿੰਟ ਵਿੱਚ ਗੋਲ ਦਾਗੇ ਤੇ ਟੀਮ ਨੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਵਿੱਚ ਨੈਦਰਲੈਂਡਜ਼ ’ਤੇ ਦਬਦਬਾ ਬਣਾਇਆ ਪਰ ਇਸ ਨੂੰ ਪੂਰੇ ਮੈਚ ਵਿੱਚ ਬਰਕਰਾਰ ਨਾ ਰੱਖੀ ਸਕੀ। ਟੂਰਨਾਮੈਂਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ 6 ਗੋਲ ਕਰਨ ਵਾਲੀ ਮੁਮਤਾਜ਼ ਖ਼ਾਨ ਇੱਕ ਵਾਰ ਟੀਮ ਨੂੰ ਲੀਡ ਦਿਵਾਉਣ ਨੇੜੇ ਪੁੱਜ ਗਈ ਸੀ ਪਰ ਕਪਤਾਨ ਸਲੀਮਾ ਟੇਟੇ ਦਾ ਪਾਸ ’ਤੇ ਉਸ ਵੱਲੋਂ ਮਾਰੀ ਹਿੱਟ ਗੋਲ ਪੋਸਟ ਨਾਲ ਟਕਰਾ ਗਈ। ਭਾਰਤੀ ਖਿਡਾਰਨਾਂ ਸ਼ੁਰੂਆਤੀ ਕੁਆਰਟਰ ਵਿੱਚ ਤਿੰਨ ਪੈਨਲਟੀ ਕਾਰਨਰਾਂ ਨੂੰ ਵੀ ਗੋਲ ਵਿੱਚ ਨਾ ਬਦਲ ਸਕੀਆਂ। -ਪੀਟੀਆਈ  

News Source link

- Advertisement -

More articles

- Advertisement -

Latest article