ਲੰਡਨ, 11 ਅਪਰੈਲ
ਬਰਤਾਨੀਆ ਨੇ ਸਰਬ ਮੂਲ ਦੇ ਬੋਸਨਿਆਈ ਸਿਆਸੀ ਨੇਤਾਵਾਂ ਮਿਲੋਰਾਡ ਡੋਕਿਕ ਅਤੇ ਜੈਲਜ਼ਕਾ ਸਿਵਿਜਾਨੋਵਿਕ ਖ਼ਿਲਾਫ਼ ਪਾਬੰਦੀਆ ਦਾ ਐਲਾਨ ਕੀਤਾ ਅਤੇ ਬੋਸਨੀਆ ਤੇ ਹਰਜ਼ੇਗੋਵਿਨਾ ਦੀ ਵੈਧਤਾ ਅਤੇ ਖੇਤਰੀ ੲੇਕਤਾ ਨੂੰ ਕਮਜ਼ੋੋਰ ਕਰਨ ਦੀਆਂ ਕੋਸ਼ਿਸ਼ਾਂ ਲਈ ਦੋਸ਼ੀ ਠਹਿਰਾਇਆ ਹੈ। ਇਸ ਪਾਬੰਦੀ ਤਹਿਤ ਜਾਇਦਾਦ ਜ਼ਬਤ ਕਰਨਾ ਅਤੇ ਯਾਤਰਾ ’ਤੇ ਰੋਕ ਸ਼ਾਮਲ ਹੈ। ਬਰਤਾਨੀਆ ਵੱਲੋਂ ਪਾਬੰਦੀਸ਼ੁਦਾ ਇਹ ਪਹਿਲੇ ਬੋਸਨਿਆਈ-ਸਰਬ ਹਨ। ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਕਥਿਤ ਦੋਸ਼ ਲਾਇਆ ਕਿ ਦੋਵੇਂ ਰਾਜਨੇਤਾ ਯੂਕਰੇਨ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹਮਲੇ ਤੋਂ ਖੁਸ਼ ਹਨ। ਟਰੱਸ ਨੇ ਬਿਆਨ ਵਿੱਚ ਕਿਹਾ, ‘‘ਇਹ ਦੋਨੋਂ ਸਿਆਸਤਦਾਨ ਬੋਸਨੀਆ ਅਤੇ ਹਰਜ਼ੇਗੋਵਿਨਾ ਵਿੱਚ ਸਖ਼ਤ ਮਿਹਨਤ ਨਾਲ ਸਥਾਪਿਤ ਕੀਤੀ ਗਈ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਪੂਤਿਨ ਤੋਂ ਉਤਸ਼ਾਹਿਤ ਦੋਨੋਂ ਨੇਤਾਵਾਂ ਦਾ ਵਤੀਰਾ ਪੂਰੇ ਪੱਛਮੀ ਬਾਲਕਾਨ ਵਿੱਚ ਸਥਿਰਤਾ ਅਤੇ ਸੁਰੱਖਿਆ ਲਈ ਖ਼ਤਰਾ ਹੈ।’’ -ਏਪੀ