ਬੇਅੰਤ ਸਿੰਘ ਸੰਧੂ
ਪੱਟੀ, 11 ਅਪਰੈਲ
ਇਲਾਕੇ ਦੇ ਪਿੰਡ ਧਗਾਣੇ ਅੰਦਰੋਂ ਗੁੰਮ ਹੋਏ ਵਿਅਕਤੀ ਦੀ ਲਾਸ਼ ਨੂੰ ਦਰਿਆ ਵਿੱਚੋਂ ਬਰਾਮਦ ਕਰਕੇ ਥਾਣਾ ਸਦਰ ਪੱਟੀ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਸਮੇਤ ਲੜਕਾ ਤੇ ਲੜਕੀ ਨੂੰ ਹਿਰਾਸਤ ਵਿੱਚ ਲਿਆ ਹੈ। ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ 8 ਅਪਰੈਲ ਨੂੰ ਸਾਬਕਾ ਫੌਜੀ ਪ੍ਰਤਾਪ ਸਿੰਘ ਪੁੱਤਰ ਲਸ਼ਮਣ ਸਿੰਘ ਵਾਸੀ ਧਗਾਣਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਥਾਣਾ ਸਦਰ ਪੱਟੀ ਅੰਦਰ ਉਸ ਦੀ ਗੁੰਮਸ਼ੁਦਗੀ ਲਿਖਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸਤਪਾਲ ਸਿੰਘ ਦੀ ਪੁਲੀਸ ਟੀਮ ਨੇ ਪਰਿਵਾਰਕ ਮੈਂਬਰਾਂ ਕੋਲੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਘਰੇਲੂ ਕਲੇਸ਼ ਹੋਣ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਤਾਪ ਸਿੰਘ ਦਾ ਕਤਲ ਕਰਕੇ ਸਬੂਤਾਂ ਨੂੰ ਮਟਾਉਣ ਲਈ ਲਾਸ਼ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪਤਨੀ ਤੇ ਬੱਚਿਆਂ ਦੀ ਨਿਸ਼ਾਨਦੇਹੀ ਤੇ ਲਾਸ਼ ਨੂੰ ਬਰਾਮਦ ਕਰ ਲਈ ਹੈ ਅਤੇ ਮੁਲਜ਼ਮਾਂ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।