23.6 C
Patiāla
Thursday, October 5, 2023

ਜੂਨੀਅਰ ਹਾਕੀ ਵਿਸ਼ਵ ਕੱਪ: ਨੀਦਰਲੈਂਡਜ਼ ਨੇ ਭਾਰਤ ਦਾ ਸੁਫ਼ਨਾ ਤੋੜਿਆ, ਸੈਮੀਫਾਈਨਲ ’ਚ 3-0 ਨਾਲ ਹਰਾਇਆ

Must read


ਪੋਟਚੇਫਸਟ੍ਰਮ, 10 ਅਪਰੈਲ

ਭਾਰਤੀ ਮਹਿਲਾ ਹਾਕੀ ਟੀਮ ਅੱਜ ਇੱਥੇ ਸੈਮੀਫਾਈਨਲ ਮੈਚ ਵਿੱਚ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡਜ਼ ਤੋਂ 3-0 ਨਾਲ ਹਾਰ ਗਈ। ਇਸ ਦੇ  ਨਾਲ ਹੀ ਉਸ ਦਾ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਵਿੱਚ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ। ਭਾਰਤ ਦਾ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2013 ਵਿੱਚ ਰਿਹਾ ਸੀ, ਜਦੋਂ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਟੀਮ ਦੀ ਕੋਸ਼ਿਸ਼ ਫਾਈਨਲ ਤੱਕ ਪਹੁੰਚਣ ਦੀ ਸੀ, ਜਿਸ ਲਈ ਉਸ ਨੇ ਕਾਫ਼ੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਨੀਦਰਲੈਂਡਜ਼ ਲਈ ਟੇਸਾ ਬੀਟਸਮਾ (12ਵੇਂ ਮਿੰਟ), ਲੂਨਾ ਫੋਕਕੇ (53ਵੇਂ) ਅਤੇ ਜ਼ਿਪ ਡਿਕੇ (54ਵੇਂ) ਨੇ ਮੈਦਾਨੀ ਗੋਲ ਕਰਕੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਥਾਂ ਬਣਾਈ। -ਪੀਟੀਆਈ

News Source link

- Advertisement -

More articles

- Advertisement -

Latest article