ਤੇਲ ਅਵੀਵ, 10 ਅਪਰੈਲ
ਵੈਸਟ ਬੈਂਕ ਵਿੱਚ ਫਲਸਤੀਨੀਆਂ ਨੇ ਯਹੂਦੀਆਂ ਦੇ ਪਵਿੱਤਰ ਅਸਥਾਨ ਨੂੰ ਅੱਗ ਲਗਾ ਦਿੱਤੀ। ਇਜ਼ਰਾਈਲ ਵਿਚ ਹਾਲ ਹੀ ਵਿੱਚ ਹੋਏ ਫਲਸਤੀਨੀ ਹਮਲਿਆਂ ਮਗਰੋਂ ਕਬਜ਼ੇ ਵਿਚ ਲਏ ਗਏ ਇਸ ਖੇਤਰ ਵਿਚ ਇਜ਼ਰਾਈਲੀ ਫੌਜ ਆਪਰੇਸ਼ਨ ਚਲਾ ਰਹੀ ਹੈ। ਇਹ ਜਾਣਕਾਰੀ ਅੱਜ ਇਜ਼ਰਾਈਲੀ ਫੌਜ ਨੇ ਦਿੱਤੀ। ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਆਰ. ਕੋਚਵ ਨੇ ਇਜ਼ਰਾਈਲੀ ‘ਆਰਮੀ ਰੇਡੀਓ’ ਨੂੰ ਦੱਸਿਆ ਕਿ ਸ਼ਨਿੱਚਰਵਰ ਰਾਤ ਲਗਪਗ 100 ਫਲਸਤੀਨੀਆਂ ਨੇ ਉਕਤ ਅਸਥਾਨ ਵੱਲ ਮਾਰਚ ਕੀਤਾ ਅਤੇ ਉਸ ਨੂੰ ਅੱਗ ਲਗਾ ਦਿੱਤੀ। ਫਲਸਤੀਨੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਖਿੰਡਾਇਆ। ਵੈਸਟ ਬੈਂਕ ਦੇ ਸ਼ਹਿਰ ਨਬਲੂਸ ਵਿੱਚ ਜੋਸਫ ਦੀ ਮਕਬਰਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। -ਏਪੀ