ਸੀਡਰ ਰੈਪਿਡਜ਼ (ਅਮਰੀਕਾ), 10 ਅਪਰੈਲ
ਅਮਰੀਕਾ ਦੇ ਲੋਵਾ ਸੂਬੇ ਦੇ ਸੀਡਰ ਰੈਪਿਡਜ਼ ਵਿੱਚ ਇੱਕ ਨਾਈਟਕਲੱਬ ਵਿੱਚ ਐਤਵਾਰ ਦੇਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਦੇ ਰਾਤ ਲਗਪਗ 1.30 ਵਜੇ ਟੈਬੂ ਨਾਈਟਕਲੱਬ ਅਤੇ ਲਾਊਂਜ ਵਿੱਚ ਹੋਈ ਅਤੇ ਸ਼ਹਿਰ ਵਿੱਚ ਗਸ਼ਤ ਕਰ ਰਹੇ ਅਧਿਕਾਰੀ ਤੁਰੰਤ ਉੱਥੇ ਪਹੁੰਚ ਗਏ ਹਨ। –ਏਪੀ