19.5 C
Patiāla
Saturday, December 10, 2022

30-35 ਲੱਖ ਟਨ ਕਣਕ ਬਰਾਮਦ ਕਰੇਗਾ ਭਾਰਤ : The Tribune India

Must read


ਨਵੀਂ ਦਿੱਲੀ, 8 ਅਪਰੈਲ

ਵਿਸ਼ਵ ਬਾਜ਼ਾਰ ਵਿੱਚ ਕਣਕ ਦੀ ਮੰਗ ਵਧਣ ਕਾਰਨ ਵਪਾਰੀਆਂ ਨੇ ਅਪਰੈਲ-ਜੁਲਾਈ ਦੌਰਾਨ 30 ਤੋਂ 35 ਲੱਖ ਟਨ ਕਣਕ ਦੀ ਬਰਾਮਦ ਲਈ ਸਮਝੌਤੇ ਕੀਤੇ ਹਨ। ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਾਰੀ ਅੰਕੜਿਆਂ ਮੁਤਾਬਕ, ਦੇਸ਼ ਦੀ ਕਣਕ ਦੀ ਬਰਾਮਦ ਵਿੱਤੀ ਸਾਲ 2021-22 ਵਿੱਚ 70 ਲੱਖ ਟਨ ਨੂੰ ਪਾਰ ਕਰ ਗਈ, ਜਦਕਿ ਵਿੱਤੀ ਸਾਲ 2020-21 ਵਿੱਚ 21.55 ਲੱਖ ਟਨ ਸੀ। ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਵਪਾਰ ਜਗਤ ਦਾ ਅਨੁਮਾਨ ਹੈ ਕਿ ਇਸ ਸਾਲ ਅਪਰੈਲ-ਜੁਲਾਈ ਦੀ ਮਿਆਦ ਦੌਰਾਨ ਲਗਪਗ 30-35 ਲੱਖ ਟਨ ਕਣਕ ਦੀ ਬਰਾਮਦ ਦਾ ਸਮਝੌਤਾ ਹੋਇਆ ਹੈ।’’ ਉਨ੍ਹਾਂ ਦੱਸਿਆ ਕਿ ਕਣਕ ਦੀ ਜ਼ਿਆਦਾਤਰ ਬਰਾਮਦ ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਕੀਤੀ ਜਾਵੇਗੀ ਕਿਉਂਕਿ ਇਹ ਸੂਬੇ ਬੰਦਰਗਾਹਾਂ ਦੇ ਨੇੜੇ ਹਨ। -ਪੀਟੀਆਈ

News Source link

- Advertisement -

More articles

- Advertisement -

Latest article