36.9 C
Patiāla
Friday, March 29, 2024

ਪੰਜਾਬ ਦੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਰੁਜ਼ਗਾਰ ਦੇ ਢੁਕਵੇਂ ਮੌਕੇ ਦਿੱਤੇ ਜਾਣਗੇ: ਮਾਨ

Must read


ਮਨੋਜ ਸ਼ਰਮਾ

ਬਠਿੰਡਾ, 9 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੇ ਕਿਹਾ ਕਿ ਇਸ ਸਾਲ ਕਰੀਬ 3.15 ਲੱਖ ਵਿਦਿਆਰਥੀਆਂ ਦੇ ਪੜ੍ਹਾਈ ਲਈ ਵਿਦੇਸ਼ ਜਾਣ ਦੀ ਉਮੀਦ ਹੈ ਪਰ ਸੂਬਾ ਸਰਕਾਰ ਅਜਿਹਾ ਢਾਂਚਾ ਵਿਕਸਤ ਕਰ ਰਹੀ ਹੈ ਕਿ ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣਗੀਆਂ ਅਤੇ ਸਰਕਾਰ ਨੌਜਵਾਨਾਂ ਤੇ ਮੁਟਿਆਰਾਂ ਦੀ ‘ਹਿਜਰਤ’ ਰੋਕੇਗੀ। ਸ੍ਰੀ ਮਾਨ ਨੇ ਬਠਿੰਡਾ ਦੇ ਐੱਮਆਰਐੱਸਪੀਟੀਯੂ ਕੈਂਪਸ ਵਿੱਚ ਕਾਨਵੋਕੇਸ਼ਨ ਵਿੱਚ ਕਿਹਾ ਹਾਲ ਹੀ ਵਿੱਚ ਐੱਮਆਰਐੱਸਪੀਟੀਯੂ ਨੂੰ 5 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਿੱਤੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਿੱਖਿਆ ਦੇ ਮੰਦਰਾਂ ਨੂੰ ਪੈਸੇ ਦੀ ਕਮੀ ਨਹੀਂ ਹੋਣੀ ਚਾਹੀ ਦੀ ਤੇ ਨਾ ਹੀ ਇਨ੍ਹਾਂ ’ਤੇ ਕਰਜ਼ ਹੋਣਾ ਚਾਹੀਦਾ ਹੈ। ਇਸ ਮੌਕੇ ‘ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਭਾਰਤ ਵਿੱਚ ਭੁੱਖਮਰੀ ਨੂੰ ਰੋਕਣ ਵਿੱਚ ਮਦਦ ਕਰੇਗੀ ਅਤੇ ਵੱਡੇ ਖੇਤਰਾਂ ਵਿੱਚ ਤਬਦੀਲੀ ਲਿਆਉਣ ਵਿੱਚ ਮਦਦ ਕਰੇਗੀ। 





News Source link

- Advertisement -

More articles

- Advertisement -

Latest article