ਨਵੀਂ ਦਿੱਲੀ, 7 ਅਪਰੈਲ
ਸਰਕਾਰ ਨੇ ਅਗਲੇ ਸਾਲ ਅਪਰੈਲ ਤੋਂ ਪੜਾਅਵਾਰ ਢੰਗ ਨਾਲ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ਏਟੀਐੱਸ) ਰਾਹੀਂ ਵਾਹਨਾਂ ਦੀ ਫਿਟਨੈੱਸ ਟੈਸਟਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ ਕਿਹਾ ਕਿ ਏਟੀਐੱਸ ਵੱਲੋਂ ਭਾਰੀ ਮਾਲ ਵਾਹਨਾਂ ਅਤੇ ਭਾਰੀ ਯਾਤਰੀ ਮੋਟਰ ਵਾਹਨਾਂ ਲਈ ਫਿਟਨੈੱਸ ਟੈਸਟਿੰਗ 1 ਅਪਰੈਲ 2023 ਤੋਂ ਲਾਜ਼ਮੀ ਹੋਵੇਗੀ, ਜਦੋਂ ਕਿ ਦਰਮਿਆਨੇ ਮਾਲ ਵਾਹਨਾਂ ਅਤੇ ਦਰਮਿਆਨੇ ਯਾਤਰੀ ਮੋਟਰ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ (ਟਰਾਂਸਪੋਰਟ) ਲਈ ਇਹ ਟੈਸਟ 1 ਜੂਨ 2024 ਤੋਂ ਲਾਜ਼ਮੀ ਕਰ ਦਿੱਤਾ ਜਾਵੇਗਾ।