ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਅੱਜ ਸੀਐੱਨਜੀ ਦੀ ਕੀਮਤ ’ਚ 2.50 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ। ਲੰਘੇ ਇੱਕ ਮਹੀਨੇ ਅੰਦਰ ਸੀਐੱਨਜੀ ਦੀ ਕੀਮਤ ’ਚ 10 ਵੀਂ ਵਾਰ ਵਾਧਾ ਕੀਤਾ ਗਿਆ ਹੈ। ਇੰਦਰਪ੍ਰਸਥ ਗੈਸ ਲਿਮਿਟਡ ਦੀ ਵੈਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਕੌਮੀ ਰਾਜਧਾਨੀ ਖੇਤਰ ’ਚ ਸੀਐੱਨਜੀ ਦੀ ਕੀਮਤ 66.61 ਰੁਪਏ ਤੋਂ ਵਧ ਕੇ 69.11 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਸੀਐੱਨਜੀ ਦੀ ਕੀਮਤ ਅੱਜ ਲਗਾਤਾਰ ਦੂਜੇ ਦਿਨ ਵਧੀ ਹੈ। ਬੀਤੇ ਦਿਨ ਵੀ ਇਸ ਦੀ ਕੀਮਤ ਵਿੱਚ 2.50 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਸੀ। ਇਕੱਤਰ ਅੰਕੜਿਆਂ ਅਨੁਸਾਰ ਇੱਕ ਸਾਲ ਅੰਦਰ ਸੀਐੱਨਜੀ ਦੀ ਕੀਮਤ ’ਚ 25.71 ਰੁਪੲੇ ਜਾਂ 60 ਫੀਸਦ ਤੱਕ ਦਾ ਵਾਧਾ ਕੀਤਾ ਗਿਆ ਹੈ। -ਪੀਟੀਆਈ