34.1 C
Patiāla
Monday, June 24, 2024

ਪੋਲਟਰੀ ਫਾਰਮ ਢਹਿਣ ਕਾਰਨ ਚਾਰ ਹਜ਼ਾਰ ਮੁਰਗੀਆਂ ਮਰੀਆਂ

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 8 ਅਪ੍ਰੈਲ

ਇੱਥੋਂ ਨੇੜਲੇ ਪਿੰਡ ਰਸੂਲਪੁਰ ਛੰਨਾ ਵਿਖੇ ਬੀਤੀ ਸ਼ਾਮ ਪੋਲਟਰੀ ਫਾਰਮ ਦੀ ਇਮਾਰਤ ਢਹਿਣ ਕਾਰਨ ਲਗਪਗ ਚਾਰ ਹਜ਼ਾਰ ਮੁਰਗੀਆਂ ਮਲਬੇ ਹੇਠ ਆ ਕੇ ਮਰ ਗਈਆਂ ਅਤੇ ਲਗਪਗ ਦੋ ਹਜ਼ਾਰ ਜ਼ਖ਼ਮੀ ਹਨ। ਪੋਲਟਰੀ ਫਾਰਮ ਦੇ ਮਾਲਕ ਰਹਿਮਤ ਖਾਂ ਅਤੇ ਉਸ ਦੇ ਪੁੱਤਰ ਨਜ਼ੀਰ ਖਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਨੌਕਰ ਨੇ ਫੋਨ ਕੀਤਾ ਕਿ ਪੋਲਟਰੀ ਫਾਰਮ ਦੀ ਇਮਾਰਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਵਿਚ ਛੇ ਹਜ਼ਾਰ ਮੁਰਗੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਮਾਰਤ ਡਿੱਗਣ ਦੇ ਕਾਰਨਾਂ ਪਤਾ ਨਹੀਂ ਚੱਲ ਸਕਿਆ, ਪਰ ਉਸ ਦਾ 13-14 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

News Source link

- Advertisement -

More articles

- Advertisement -

Latest article