ਅਲੀ ਨੇ ਰੋਮਾਂਟਿਕ ਕਾਮੇਡੀ ਫ਼ਿਲਮ ‘ਦੇ ਦੇ ਪਿਆਰ ਦੇ’ (De De Pyaar De) ਤੋਂ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ ਹੈ।
ਆਈਏਐਨਐਸ ਮੁਤਾਬਕ ਤੱਬੂ ਨੇ ਕਿਹਾ ਹੈ ਕਿ ਅਕੀਵ ਵਾਸਤਵ ਵਿੱਚ ਫਨ ਲਵਿੰਗ, ਪਿਆਰੇ ਅਤੇ ਸ਼ਾਂਤ ਦਿਮਾਗ਼ ਵਾਲੇ ਇਨਸਾਨ ਹਨ। ਉਨ੍ਹਾਂ ਅੰਦਰ ਕੋਈ ਦਿਖਾਵਾ ਨਹੀਂ ਹੈ। ਇਹ ਹੋਰ ਨਿਰਦੇਸ਼ਕਾਂ ਦੇ ਵਾਂਗ ਬਿਲਕੁਲ ਉਲਟ ਹੈ।
ਅਦਾਕਾਰਾ ਨੇ ਅੱਗੇ ਕਿਹਾ ਕਿ ਮਸਤੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪਤਾ ਹੈ ਕਿ ਕੰਮ ਨੂੰ ਕਿਵੇ ਕਰਨਾ ਹੈ ਅਤੇ ਉਨ੍ਹਾਂ ਨੂੰ ਜੋ ਚਾਹੀਦਾ ਉਹ ਅਸਲ ਵਿੱਚ ਹਰ ਸੀਨ ਵਿੱਚ ਦਿਖ ਰਿਹਾ ਹੈ ਜਾਂ ਨਹੀਂ।
ਬਾਲੀਵੁਡ ਕਲਾਕਾਰ ਅਰੂਨ ਬਖ਼ਸ਼ੀ ਭਾਜਪਾ ਚ ਸ਼ਾਮਲ
ਤੱਬੂ ਨੇ ਕਿਹਾ ਕਿ ਜੇਕਰ ਮੇਰੇ ਦਿਮਾਗ਼ ਵਿੱਚ ਕੋਈ ਵੀ ਸੰਦੇਹ ਜਾਂ ਸਵਾਲ ਰਹਿੰਦਾ ਸੀ ਤਾਂ ਅਕੀਵ ਉਸ ਨੂੰ ਸਪੱਸ਼ਟ ਤਰੀਕੇ ਨਾਲ ਸਮਝਾਉਂਦੇ ਸਨ। ਇਹ ਸਾਰੀਆਂ ਗੱਲਾਂ ਇੱਕ ਨਿਰਦੇਸ਼ਕ ਦੇ ਬਾਰੇ ਕਾਫੀ ਕੁਝ ਦੱਸਦੀਆਂ ਹਨ।
ਮੈਂ ਭਵਿੱਖ ਵਿੱਚ ਉਨ੍ਹਾਂ ਨਾਲ ਮੁੜ ਕੰਮ ਕਰਨਾ ਚਾਹਾਂਗੀ। ਉਮੀਦ ਹੈ ਕਿ ਉਹ ਇੱਕ ਦਿਨ ਸਫ਼ਲ ਨਿਰਦੇਸ਼ਕ ਬਣਨਗੇ।