11.2 C
Patiāla
Tuesday, December 10, 2024

ਆਸਟਰੇਲੀਆ ਵੱਲੋਂ ਭਾਰਤੀਆਂ ਲਈ ‘ਵਰਕ ਐਂਡ ਹੋਲੀਡੇਅ’ ਵੀਜ਼ਾ ਨੂੰ ਮਨਜ਼ੂਰੀ

Must read


ਹਰਜੀਤ ਲਸਾੜਾ

ਬ੍ਰਿਸਬਨ, 7 ਅਪਰੈਲ

ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਆਸਟਰੇਲੀਆ ਅਤੇ ਭਾਰਤ ਵਿਚਕਾਰ 2 ਅਪਰੈਲ ਨੂੰ ਹੋਏ ਮੁਫ਼ਤ ਵਪਾਰ ਸਮਝੌਤੇ ਨੇ ਆਸਟਰੇਲੀਆ ਵਿੱਚ ਭਾਰਤੀ ਨਾਗਰਿਕਾਂ ਲਈ ਕੰਮ ਅਤੇ ਛੁੱਟੀਆਂ (ਵਰਕ ਐਂਡ ਹੋਲੀਡੇਅ) ਦੇ ਵੀਜ਼ਾ ਪ੍ਰਬੰਧਾਂ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕੀਤਾ ਹੈ। ਇਹ ਵੀਜ਼ਾ ਪ੍ਰੋਗਰਾਮ ਦੋ ਸਾਲਾਂ ਦੇ ਅੰਦਰ ਲਾਗੂ ਹੋਵੇਗਾ ਅਤੇ ਹਰ ਸਾਲ 1,000 ਭਾਰਤੀ ਨੌਜਵਾਨ 12 ਮਹੀਨਿਆਂ ਲਈ (ਮਲਟੀਪਲ-ਐਂਟਰੀ) ਆਸਟਰੇਲੀਆ ਵਿੱਚ ਛੁੱਟੀਆਂ ਮਨਾਉਣ ਦੀ ਇਜਾਜ਼ਤ ਤਹਿਤ ਰਹਿ ਤੇ ਕੰਮ ਕਰ ਸਕਣਗੇ। ਆਸਟਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਆਸਟਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਆਸਟਰੇਲਿਆਈ ਲੋਕਾਂ ਲਈ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਵਿੱਚ ਇੱਕ ਵੱਡਾ ਦਰਵਾਜ਼ਾ ਖੋਲ੍ਹੇਗਾ। ਇਸ ਉੱਦਮ ਨਾਲ ਸਾਡੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਅੱਗੇ ਵਧਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਦੋ ਤਰ੍ਹਾਂ ਦੇ ਕੰਮਕਾਜੀ ਛੁੱਟੀਆਂ ਦੇ ਪ੍ਰੋਗਰਾਮ ਹਨ: ਵਰਕਿੰਗ ਹੋਲੀਡੇਅ ਵੀਜ਼ਾ (ਸਬਕਲਾਜ਼ 417) ਅਤੇ ਵਰਕ ਐਂਡ ਹੋਲੀਡੇਅ ਵੀਜ਼ਾ (ਸਬਕਲਾਜ਼ 462)। ਵਰਕ ਐਂਡ ਹੋਲੀਡੇਅ ਵੀਜ਼ਾ ਲਈ ਖਾਸ ਸਿੱਖਿਆ ਯੋਗਤਾਵਾਂ ਅਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਇੱਕ ਨਿਸ਼ਚਿਤ ਪੱਧਰ ਦੀ ਵੀ ਲੋੜ ਹੁੰਦੀ ਹੈ, ਜਦੋਂਕਿ ਵਰਕਿੰਗ ਹੋਲੀਡੇਅ ਵੀਜ਼ਾ ਲਈ ਇਨ੍ਹਾਂ ਦੀ ਲੋੜ ਨਹੀਂ ਹੁੰਦੀ। ਭਾਰਤੀ ਨਾਗਰਿਕਾਂ ਲਈ ਮੌਜੂਦਾ ਐਲਾਨ ਵਰਕ ਅਤੇ ਹੋਲੀਡੇਅ ਵੀਜ਼ਾ-ਸਬਕਲਾਜ਼ 462 ਲਈ ਹੈ।





News Source link

- Advertisement -

More articles

- Advertisement -

Latest article