ਸੰਯੁਕਤ ਰਾਸ਼ਟਰ, 7 ਅਪਰੈਲ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਵਿਸ਼ਵ ਦੀ ਸਿਖਰਲੀ ਮਨੁੱਖ ਅਧਿਕਾਰ ਸੰਸਥਾ ਤੋਂ ਰੂਸ ਨੂੰ ਮੁਅੱਤਲ ਕਰਨ ਲਈ ਅੱਜ ਵੋਟਿੰਗ ਕਰਵਾਈ। ਯੂਕਰੇਨ ਵਿੱਚ ਰੂਸੀ ਸੈਨਿਕਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ। ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰੀ ਕੌਂਸਲ (ਯੂਐੱਨਐੱਚਆਰਸੀ) ਤੋਂ ਮੁਅੱਤਲ ਕਰਨ ਦੇ ਪ੍ਰਸਤਾਵ ਦੇ ਪੱਖ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ 93 ਦੇਸ਼ਾਂ ਨੇ, ਜਦਕਿ ਇਸ ਦੇ ਵਿਰੋਧ ਵਿੱਚ 24 ਦੇਸ਼ਾਂ ਨੇ ਵੋਟ ਪਾਈ। ਉੱਧਰ, ਭਾਰਤ ਸਣੇ 58 ਦੇਸ਼ ਵੋਟਿੰਗ ਵਿੱਚੋਂ ਗੈਰ-ਹਾਜ਼ਰ ਰਹੇ। -ਪੀਟੀਆਈ