ਆਪਣੀ ਕਲਮ ਲਈ ਮਸ਼ਹੂਰ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਮੌਕੇ ਇਕ ਵਿਸ਼ੇਸ਼ ਗੀਤ ’ਲਾਂਘੇ ਦਾ ਗੀਤ’ ਲਿਖਿਆ ਹੈ। ‘ਲਾਂਘੇ ਦਾ ਗੀਤ’ ਪੰਜਾਬ ਦੇ ਸਾਂਝੇ ਵਿਸ਼ਵਾਸ ਅਤੇ ਜੀਵਨ ਢੰਗ ਨਾਲ ਜੁੜਿਆ ਹੈ।
‘ਹਿੰਦੁਸਤਾਨ ਟਾਈਮਜ਼’ ਨੂੰ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇਹ ਗੀਤ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ ਜਦੋਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦਾ ਜਸ਼ਨ ਮਨਾਇਆ ਜਾਵੇਗਾ।
ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੁਆਰਾ ਲਿਖਿਆ ਗਿਆ ਇਹ ਗੀਤ ਹੈ ਜਿਸ ਦੀਆਂ ਸਤਰਾਂ ਨਾਲ ਪੰਜ ਦਰਿਆਵਾਂ ਦੀ ਧਰਤੀ ਦੇ ਦਰਦ ਅਤੇ ਆਨੰਦ ਨੂੰ ਦਰਸਾਇਆ ਹੈ। ਖਾਸ ਗੱਲ ਇਹ ਹੈ ਕਿ ਸੁਰਜੀਤ ਪਾਤਰ ਨੇ ਇਸ ਗੀਤ ਨੂੰ ਸੰਤਾਂ ਅਤੇ ਸੂਫ਼ੀ ਕਵੀਆਂ ਨੂੰ ਸਮਰਪਿਤ ਕੀਤਾ ਹੈ।
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਡਾਇਰੈਕਟਰ ਸੁਖਵੰਤ ਸਿੰਘ ਵਲੋਂ ਇਸ ਗੀਤ ਨੂੰ ਆਤਮਕ ਸੰਗੀਤ ਅਤੇ ਕੀਰਤਨ ਪਰੰਪਰਾ ਅਨੁਸਾਰ ਤਿਆਰ ਕੀਤਾ ਗਿਆ ਹੈ।
ਗਾਇਕ ਦੇਵ, ਦਿਲਦਾਰ, ਯੈਕੂਬ ਖਾਨ, ਜਗਦੇਵ ਰਿਆਜ਼ ਅਤੇ ਮਨਰਾਜ ਨੇ ਬੇਹਦ ਜੋਸ਼ੀਲੇ ਅੰਦਾਜ਼ ਨਾਲ ਕਵਿਤਾ ਨੂੰ ਗਾਇਆ ਹੈ ਜਦਕਿ ਇਸ ਵੀਡੀਓ ਚਿੱਤਰ ਅਤੇ ਸ਼ਾਟ ਪ੍ਰਸਿੱਧ ਫਿਲਮ ਨਿਰਮਾਤਾ ਹਰਜੀਤ ਸਿੰਘ ਦੁਆਰਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਹੋਰ ਸੱਜਣਾਂ ਨੇ ਵੀ ਇਸ ਗੀਤ ਲਈ ਆਪਣਾ ਯੋਗਦਾਨ ਦਿੱਤਾ ਹੈ।
.