ਮੇਜਰ ਸਿੰਘ ਮੱਟਰਾਂ
ਭਵਾਨੀਗੜ, 7 ਅਪਰੈਲ
ਇੱਥੋਂ ਦੀ ਪੁਲੀਸ ਵੱਲੋਂ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਨੇੜਲੇ ਪਿੰਡ ਘਰਾਚੋਂ ਦੇ ਪਰਮਜੀਤ ਸਿੰਘ ਉਰਫ ਕਾਲੂ ਨੂੰ ਖੰਡਾ ਨੁਮਾ ਕਿਰਪਾਨ ਸਣੇ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਕ ਵਿਅਕਤੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਕਿਰਪਾਨ ’ਤੇ ਰੋਟੀ ਰੱਖ ਕੇ ਖਾ ਰਿਹਾ ਸੀ ਅਤੇ ਵੈਲਪੁਣੇ ਦਾ ਭੰਡੀ ਪ੍ਰਚਾਰ ਕਰ ਰਿਹਾ ਸੀ। ਉਪਰੰਤ ਘਰਾਚੋਂ ਦੇ ਚੌਕੀ ਇੰਚਾਰਜ ਏਐੱਸਆਈ ਜਗਤਾਰ ਸਿੰਘ ਨੇ ਛਾਪਾ ਮਾਰ ਕੇ ਪਰਮਜੀਤ ਸਿੰਘ ਉਰਫ ਕਾਲੂ ਨੂੰ ਕਿਰਪਾਨ ਸਣੇ ਕਾਬੂ ਕਰ ਲਿਆ। ਪੁਲੀਸ ਨੇ ਦਾਅਵਾ ਕੀਤਾ ਕਿ ਉਸ ਦੇ ਸਾਥੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।