19.5 C
Patiāla
Saturday, December 10, 2022

ਪਿਆਰ ਅਤੇ ਧੋਖੇ ਨੇ ਬਹੁਤ ਕੁਝ ਸਿਖਾਇਆ: ਕੈਟਰੀਨਾ ਕੈਫ

Must read


ਬੀ ਟਾਊਨ ਦੀ ਖ਼ੂਬਸੂਰਤ ਅਤੇ ਸੈਕਸੀ ਅਦਾਕਾਰਾ ਕੈਟਰੀਨਾ ਕੈਫ ਅੱਜ ਕੱਲ ਆਪਣੇ ਬੋਲਡ ਅਤੇ ਸੈਕਸੀ ਅਵਤਾਰ ਲਈ ਅਕਸਰ ਇੰਟਰਨੈੱਟ ਉੱਤੇ ਛਾਈ ਰਹਿੰਦੀ ਹੈ ਪਰ ਕੈਟਰੀਨਾ ਕੈਫ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ ਭਾਰਤ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਕੈਟਰੀਨਾ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। 

 

 

ਇਸ ਤੋਂ ਇਲਾਵਾ ਕੈਟਰੀਨਾ ਆਪਣੀ ਪਰਸਨਲ ਲਾਈਫ਼ ਦੇ ਪ੍ਰਗਟਾਵਿਆਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਆ ਗਈ ਹੈ।
 

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸਲਮਾਨ ਅਤੇ ਕੈਟਰੀਨਾ ਫ਼ਿਲਮ ‘ਭਾਰਤ’ ਦੇ ਪ੍ਰਮੋਸ਼ਨ ਲਈ ਆਈਪੀਐਲ ਦੇ ਫਾਈਨਲ ਮੈਚ ਵਿੱਚ ਪੁੱਜੇ ਸਨ। ਫਾਈਨਲ ਵਿੱਚ ਪਹੁੰਚ ਕੇ ਸਲਮਾਨ ਅਤੇ ਕੈਟਰੀਨਾ ਨੇ ਪ੍ਰਸ਼ੰਸਕਾਂ ਨਾਲ ਕਾਫੀ ਮਸਤੀ ਕੀਤੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ। 

 

 

ਸੈਕਸੀ ਅਦਾਕਾਰਾ ਕੈਟਰੀਨਾ ਨੇ ਇੱਕ ਇੰਟਰਵਿਊ ਵਿੱਚ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਹੁਣ ਕਾਫੀ ਬਦਲ ਗਈ ਹਾਂ ਅਤੇ ਮੈਨੂੰ ਪਿਆਰ ਅਤੇ ਧੋਖੇ ਨੇ ਬਹੁਤ ਕੁਝ ਸਿਖਾਇਆ ਹੈ। 

 

News Source link

- Advertisement -

More articles

- Advertisement -

Latest article